ਏਕਤਾ ਆਰ. ਕਪੂਰ ਬਣੀ ਐਮੀ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਫ਼ਿਲਮ ਨਿਰਮਾਤਾ

ਨਿਊਯਾਰਕ – ਭਾਰਤ ਦੀ ਕੰਟੈਂਟ ਕੁਈਨ ਤੇ ਟੈਲੀਵਿਜ਼ਨ ਪ੍ਰੋਡਕਸ਼ਨ ਪਾਵਰਹਾਊਸ ਬਾਲਾਜੀ ਟੈਲੀਫ਼ਿਲਮਜ਼ ਦੀ ਸਹਿ-ਸੰਸਥਾਪਕ ਏਕਤਾ ਆਰ. ਕਪੂਰ ਨੂੰ 2023 ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਐਵਾਰਡ ਮਿਲੇਗਾ, ਜਿਸ ਦਾ ਐਲਾਨ ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਿਜ਼ ਦੇ ਪ੍ਰਧਾਨ ਤੇ ਸੀ. ਈ. ਓ. ਬਰੂਸ ਐੱਲ. ਪੈਸਨਰ ਨੇ ਕੀਤਾ। ਇੰਟਰਨੈਸ਼ਨਲ ਅਕੈਡਮੀ ਦਾ ਸਪੈਸ਼ਲ ਐਮੀ 20 ਨਵੰਬਰ, 2023 ਨੂੰ ਨਿਊਯਾਰਕ ਸ਼ਹਿਰ ’ਚ 51ਵੇਂ ਇੰਟਰਨੈਸ਼ਨਲ ਐਮੀ ਐਵਾਡਰਜ਼ ਗਾਲਾ ’ਚ ਏਕਤਾ ਕਪੂਰ ਨੂੰ ਦਿੱਤਾ ਜਾਵੇਗਾ।

ਪੈਸਨਰ ਨੇ ਕਿਹਾ ਕਿ ਏਕਤਾ ਆਰ. ਕਪੂਰ ਨੇ ਟੈਲੀਵਿਜ਼ਨ ਕੰਟੈਂਟ ਇੰਡਸਟਰੀ ’ਚ ਮਾਰਕੀਟ ਅਗਵਾਈ ਨਾਲ ਬਾਲਾਜੀ ਨੂੰ ਭਾਰਤ ਦੇ ਆਗੂ ਮਨੋਰੰਜਨ ਖਿਡਾਰੀਆਂ ’ਚੋਂ ਇਕ ਬਣਾ ਦਿੱਤਾ ਹੈ, ਜੋ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ ਸੀਰੀਜ਼ ਤੇ ਓ. ਟੀ. ਟੀ. ਪਲੇਟਫਾਰਮ ਦੇ ਨਾਲ ਭਾਰਤ ਤੇ ਸਾਊਥ ਏਸ਼ੀਆ ’ਚ ਵੱਡੇ ਪੱਧਰ ’ਤੇ ਦਰਸ਼ਕਾਂ ਤੱਕ ਪਹੁੰਚ ਰਿਹਾ ਹੈ। ਅਸੀਂ ਆਪਣੇ ਡਾਇਰੈਕਟੋਰੇਟ ਐਵਾਰਡ ਨਾਲ ਟੈਲੀਵਿਜ਼ਨ ਇੰਡਸਟਰੀ ’ਤੇ ਉਨ੍ਹਾਂ ਦੇ ਜ਼ਿਕਰਯੋਗ ਕਰੀਅਰ ਤੇ ਪ੍ਰਭਾਵ ਨੂੰ ਸਨਮਾਨਿਤ ਕਰਨ ਲਈ ਉਤਸ਼ਾਹਿਤ ਹਾਂ।

1994 ’ਚ ਆਪਣੇ ਪਿਤਾ ਭਾਰਤੀ ਫ਼ਿਲਮ ਸਟਾਰ ਤੇ ਨਿਰਮਾਤਾ ਜਤਿੰਦਰ ਕਪੂਰ ਤੇ ਮਾਂ ਮੀਡੀਆ ਐਗਜ਼ੀਕਿਊਟਿਵ ਸ਼ੋਭਾ ਕਪੂਰ ਨਾਲ ਬਾਲਾਜੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਏਕਤਾ ਆਰ. ਕਪੂਰ ਭਾਰਤੀ ਟੈਲੀਵਿਜ਼ਨ ’ਚ ਇਕ ਪ੍ਰਮੁੱਖ ਹਸਤੀ ਰਹੇ ਹਨ। ਉਨ੍ਹਾਂ ਨੂੰ ਭਾਰਤ ਦੇ ਟੈਲੀਵਿਜ਼ਨ ਪਰਿਦ੍ਰਿਸ਼ ਨੂੰ ਨਵਾਂ ਰੂਪ ਦੇਣ, ਟੈਲੀਵਿਜ਼ਨ ਕੰਟੈਂਟ ਦੀ ਇਕ ਪੂਰੀ ਸ਼ੈਲੀ ਨੂੰ ਅੱਗੇ ਵਧਾਉਣ ਤੇ ਭਾਰਤ ਦੇ ਸੈਟੇਲਾਈਟ ਟੈਲੀਵਿਜ਼ਨ ਬੂਮ ਦੀ ਸ਼ੁਰੂਆਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਬਾਲਾਜੀ ਬੈਨਰ ਤਹਿਤ ਉਨ੍ਹਾਂ ਨੇ 17,000 ਘੰਟਿਆਂ ਤੋਂ ਜ਼ਿਆਦਾ ਟੈਲੀਵਿਜ਼ਨ ਤੇ 45 ਫ਼ਿਲਮਾਂ ਨੂੰ ਪ੍ਰੋਡਿਊਸ ਤੇ ਕਰੀਏਟ ਕੀਤਾ ਹੈ ਤੇ ਦੇਸ਼ ਦੇ ਪਹਿਲੇ ਭਾਰਤੀ ਓ. ਟੀ. ਟੀ. ਪਲੇਟਫਾਰਮ ’ਚੋਂ ਇਕ ਆਲਟ ਬਾਲਾਜੀ ਨੂੰ ਲਾਂਚ ਕੀਤਾ ਹੈ।

ਬਾਲਾਜੀ ਦੇ ਵਧੇਰੇ ਸ਼ੋਅ ਆਮ ਇੰਟਰਟੇਨਮੈਂਟ ਬਰਾਡਕਾਸਟਰਸ ਲਈ ਚੈਨਲ ਸੰਚਾਲਕ ਬਣੇ ਹੋਏ ਹਨ। ਬਾਲਾਜੀ ਨੇ ਲਗਭਗ ਹਰ ਵੱਡੇ ਟੀ. ਵੀ. ਐਵਾਰਡ ਜਿੱਤੇ ਹਨ। ਕਪੂਰ ਫਾਰਚਿਊਨ ਇੰਡੀਆ ਦੀ ਏਸ਼ੀਆ ਦੀਆਂ 50 ਸਭ ਤੋਂ ਪਾਵਰਫੁਲ ਔਰਤਾਂ ’ਚੋਂ ਇਕ ਹਨ ਤੇ ਵੈਰਾਇਟੀ-500 ’ਚ ਲਿਸਟਿਡ ਭਾਰਤੀ ਟੈਲੀਵਿਜ਼ਨ ਬਾਜ਼ਾਰ ਦੀ ਇਕਲੌਤੀ ਔਰਤ ਹਨ, ਜੋ ਗਲੋਬਲ ਮੀਡੀਆ ਜਗਤ ਨੂੰ ਸਰੂਪ ਦੇਣ ਵਾਲੇ 500 ਸਭ ਤੋਂ ਪ੍ਰਭਾਵਸ਼ਾਲੀ ਬਿਜ਼ਨੈੱਸ ਲੀਡਰਜ਼ ਦਾ ਇਕ ਇੰਡੈਕਸ ਹੈ।

ਇਸ ’ਤੇ ਏਕਤਾ ਆਰ. ਕਪੂਰ ਨੇ ਕਿਹਾ, ‘‘ਇਹ ਸਨਮਾਨ ਪਾ ਕੇ ਮੈਂ ਉਤਸ਼ਾਹ ਦੀ ਡੂੰਘੀ ਭਾਵਨਾ ਨਾਲ ਭਰ ਗਈ ਹਾਂ। ਇਹ ਐਵਾਰਡ ਮੇਰੇ ਦਿਲ ’ਚ ਇਕ ਖ਼ਾਸ ਜਗ੍ਹਾ ਰੱਖਦਾ ਹੈ ਕਿਉਂਕਿ ਇਹ ਇਕ ਅਜਿਹੀ ਯਾਤਰਾ ਦਾ ਪ੍ਰਤੀਕ ਹੈ, ਜੋ ਸਿਰਫ਼ ਕੰਮ ਨਾਲ ਅੱਗੇ ਜਾਂਦੀ ਹੈ। ਇਹ ਮੇਰੇ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਦਾ ਇਕ ਅਹਿਮ ਪਹਿਲੂ ਹੈ।’’

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵੱਕਾਰੀ ਮੰਚ ਦੇ ਜ਼ਰੀਏ ਗਲੋਬਲ ਮੰਚ ’ਤੇ ਆਪਣੇ ਦੇਸ਼ ਦੀ ਤਰਜ਼ਮਾਨੀ ਕਰਨਾ ਇਕ ਵਿਲੱਖਣ ਸਨਮਾਨ ਹੈ। ਟੈਲੀਵਿਜ਼ਨ ਨੇ ਮੈਨੂੰ ਆਪਣੀ ਪਛਾਣ ਲੱਭਣ ’ਚ ਮਦਦ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ, ਖ਼ਾਸ ਕਰਕੇ ਇਕ ਔਰਤ ਦੇ ਰੂਪ ’ਚ, ਜੋ ਔਰਤਾਂ ਲਈ ਕਹਾਣੀਆਂ ਬਣਾਉਣ ਦਾ ਕੰਮ ਕਰਦੀ ਹੈ। ਇਹ ਇਨਾਮ ਮੈਨੂੰ ਇੰਟਰਨੈਸ਼ਨਲ ਪੱਧਰ ’ਤੇ ਉਨ੍ਹਾਂ ਦਾ ਤੇ ਸਾਡੀਆਂ ਸਾਂਝੀਆਂ ਪ੍ਰਾਪਤੀਆਂ ਦੀ ਤਰਜ਼ਮਾਨੀ ਕਰਨ ਦੀ ਆਗਿਆ ਦਿੰਦਾ ਹੈ।’’

Add a Comment

Your email address will not be published. Required fields are marked *