ਕੈਦੀ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਸੈਂਟਰਲ ਜੇਲ੍ਹ ਪੁੱਜੀਆਂ ਭੈਣਾਂ
August 30, 2023
![](http://mehakewattan.com/wp-content/uploads/2023/08/2023_8image_13_17_449333979c16copy-ll.jpg)
ਲੁਧਿਆਣਾ : ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਓਹਾਰ ਦੇ ਮੱਦੇਨਜ਼ਰ ਕੈਦੀਆਂ ਅਤੇ ਹਵਾਲਾਤੀ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਲਈ ਭੈਣਾਂ ਪਰਿਵਾਰਾਂ ਸਮੇਤ ਸੈਂਟਰਲ ਜੇਲ੍ਹ ਪਹੁੰਚ ਰਹੀਆਂ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਭੈਣਾਂ ਨੂੰ ਮਠਿਆਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਲ੍ਹ ਦੀ ਡਿਊਢੀ ‘ਚ ਕੈਦੀ, ਹਵਾਲਾਤੀਆਂ ਨੂੰ ਬੁਲਾਇਆ ਜਾਵੇਗਾ।
ਇੱਥੇ ਭੈਣਾਂ ਬੈਠ ਕੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਦੇ ਨਾਲ-ਨਾਲ ਮੱਥੇ ‘ਤੇ ਟਿੱਕਾ ਲਾ ਸਕਣਗੀਆਂਣ। ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤ ਤਲਾਸ਼ੀ ਲੈਣ ਦੇ ਨਾਲ ਹੀ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ।