ਆਕਲੈਂਡ ਏਅਰਪੋਰਟ ‘ਤੇ ਨਿਕਲੀਆਂ ਅਸਾਮੀਆਂ

ਆਕਲੈਂਡ- ਜੇਕਰ ਤੁਸੀ ਆਕਲੈਂਡ ਰਹਿੰਦੇ ਹੋ ਅਤੇ ਕੋਈ ਨੌਕਰੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਨੌਕਰੀ ਪ੍ਰਾਪਤ ਕਰਨ ਦਾ ਇੱਕ ਸੁਨਿਹਰੀ ਮੌਕਾ ਹੈ। ਦਰਅਸਲ ਨੌਕਰੀ ਦਾ ਇਹ ਮੌਕਾ ਤੁਹਾਨੂੰ ਕਿਤੇ ਹੋਰ ਨਹੀਂ ਸਗੋਂ ਆਕਲੈਂਡ ਏਅਰਪੋਰਟ ‘ਤੇ ਮਿਲੇਗਾ। ਆਕਲੈਂਡ ਏਅਰਪੋਰਟ 50 ਸਾਲ ਪਹਿਲਾਂ ਕਾਰਜਸ਼ੀਲ ਹੋਇਆ ਸੀ ਤੇ ਅੱਜ ਦੀ ਤਾਰੀਖ ਵਿੱਚ ਇੱਥੇ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਯਾਤਰੀ ਆਉਣ ਜਾਣ ਕਰਦੇ ਹਨ। ਕਰੀਬ 800 ਕਾਰੋਬਾਰ ਆਕਲੈਂਡ ਏਅਰਪੋਰਟ ਵਿੱਚ ਚਲਾਏ ਜਾ ਰਹੇ ਹਨ ਅਤੇ ਇਹਨਾਂ 800 ਕੰਮਾਂ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਕੰਮ ਕਰਦੇ ਹਨ। ਇਸ ਵੇਲੇ ਵੀ ਆਕਲੈਂਡ ਏਅਰਪੋਰਟ ‘ਤੇ ਕਈ ਅਸਾਮੀਆਂ ਖਾਲੀ ਹਨ। ਜਿਹਨਾਂ ਵਿੱਚ ਕਲਿੱਕ ਐਂਡ ਕੁਲੈਕਟ ਅਸੀਸਟੈਂਟ ਤੋਂ ਲੈ ਕੇ ਪ੍ਰੋਜੈਕਟ ਮੈਨੇਜਰ ਅਤੇ ਕਮਿਊਨਿਕੇਸ਼ਨ ਅਡਵਾਈਜ਼ਰ ਸ਼ਾਮਿਲ ਹਨ।

ਜੇਕਰ ਤੁਸੀ ਵੀ ਆਕਲੈਂਡ ਏਅਪੋਰਟ ‘ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਲਿਖੇ ਲਿੰਕ https://www.seek.co.nz/Auckland-Airport-jobs/at-this-company ‘ਤੇ ਕਲਿਕ ਕਰ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ।

Add a Comment

Your email address will not be published. Required fields are marked *