‘ਸਿੱਖ ਚਿਲਡਰਨ ਡੇਅ 2023’ ਲਈ ਰਜਿਸਟ੍ਰੇਸ਼ਨ ਸ਼ੁਰੂ

ਔਕਲੈਂਡ – ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ਼ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿਲਡਰਨ ਡੇਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਸਾਲ ਹੋਣ ਜਾ ਰਹੇ ਚਿਲਡਰਨ ਡੇਅ ਦੀਆਂ ਤਰੀਖਾਂ ਦਾ ਐਲਾਨ ਕੀਤਾ ਗਿਆ ।ਇਹ ਪ੍ਰੋਗਰਾਮ 30 ਸਤੰਬਰ ਤੋਂ 1 ਅਕੂਤਰ ਤੱਕ ਜਾਰੀ ਰਹੇਗਾ।ਸਿੱਖ ਚਿਲਡਰਨ ਡੇਅ ਨੂੰ ਬੱਚਿਆਂ ਲਈ ਸਭ ਤੋਂ ਵੱਡਾ ਈਵੈਂਟ ਮੰਨਿਆ ਜਾਂਦਾ ਹੈ। ਇਸ ਈਵੈਂਟ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਬੱਚੇ ਅਤੇ ਉਹਨਾਂ ਦੇ ਮਾਪੇ ਸ਼ਾਮਿਲ ਹੁੰਦੇ ਹਨ।’ਸਿੱਖ ਚਿਲਡਰਨ ਡੇਅ 2023 ਲਈ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਗਈਆਂ ਹਨ।
ਵੱਖੋ-ਵੱਖਰੀਆਂ ਐਕਟੀਵੀਟੀਆਂ ਵਿੱਚ ਸਪੀਚ ਕੰਪੀਟਿਸ਼ਨ, ਐਸੇ ਰਾਈਟਿੰਗ, ਗੁਰਬਾਣੀ ਕੰਠ ਮੁਕਾਬਲਾ, ਗੁਰਬਾਣੀ ਸ਼ਭ ਉਚਾਰਣ ਮੁਕਾਬਲਾ, ਕਵਿਤਾਵਾਂ,ਸਿੱਖ ਆਰਟ, ਦਸਤਾਰ ਕੰਪੀਟਿਸ਼ਨ, ਪਰਾਂਠਾ ਤੇ ਰੋਟੀ ਮੈਕਿੰਗ ਕੰਪੀਟਿਸ਼ਨ,ਕਵੀਸ਼ਰੀ, ਕੁਇਜ਼ ਤੇ ਹੋਰ ਬਹੁਤ ਐਕਟੀਵੀਟੀਆਂ ਸ਼ਾਮਿਲ ਰਹਿਣਗੀਆਂ । ਇਹ ਪ੍ਰੋਗਰਾਮ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨੀਨੀ,ਔਕਲੈਂਡ ਵਿਖੇ ਹੋਣ ਜਾ ਰਿਹਾ ਹੈ।ਇਸ ਪ੍ਰੋਗਰਾਮ ਦੀ ਹੋਰ ਵਧੇਰੇ ਜਾਣਕਾਰੀ ਲਈ ਤੁਸੀ ਸਿੱਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਦੇ ਫੋਨ ਨੰ: ( 021 803 512 ) ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *