ਆਕਲੈਂਡ ਏਅਰਪੋਰਟ ‘ਤੇ ਨੌਜਵਾਨ ਪੀ.ਏ ਸਿਸਟਮ ਰਾਂਹੀ ਕੀਤਾ ਪ੍ਰਪੋਜ਼

ਆਕਲੈਂਡ- ਕਿਸੇ ਨੇ ਸਚ ਹੀ ਕਿਹਾ ਹੈ ਕਿ ਪਿਆਰ ਵਿੱਚ ਖੋਹੇ ਹੋਏ ਲੋਕ ਕਿਸੇ ਦੀ ਪਰਵਾਹ ਨਹੀਂ ਕਰਦੇ। ਬਸ ਦਿਲਾਂ ਨੂੰ ਦਿਲਾਂ ਦੇ ਰਾਹ ਹੋਣੇ ਚਾਹੀਦੇ ਹਨ। ਅਜਿਹਾ ਹੀ ਆਕਲੈਂਡ ਦੇ ਏਅਰਪੋਰਟ ਹੋਇਆ ਅਤੇ ਭਾਰਤੀ ਜੋੜੇ ਲਈ ਯਾਦਗਾਰ ਦਾ ਦਿਨ ਬਣ ਗਿਆ।
ਆਕਲੈਂਡ ਏਅਪੋਰਟ ‘ਤੇ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਯਾਤਰੀ ਆਉਂਦੇ ਜਾਂਦੇ ਰਹਿੰਦੇ ਹਨ। ਜਿਹਨਾਂ ਨੂੰ ਇਹ ਖੁਸ਼ੀਆਂ, ਗਮੀਆਂ ਭਰੇ ਕਈ ਅਹਿਸਾਸ ਅਨੁਭਵ ਕਰਵਾਉਂਦਾ ਹੈ ਤੇ ਅਜਿਹਾ ਹੀ ਕੁਝ ਮੌਲਬੋਰਨ ਦੇ ਰਹਿਣ ਵਾਲੇ ਯਸ਼ਰਾਜ ਛਾਬੜਾ ਤੇ ਰਿਯਾ ਚਾਵਲਾ ਨਾਲ ਵੀ ਹੋਇਆ ਹੈ। ਜਿਹਨਾਂ ਲਈ ਇਹ ਜਿੰਦਗੀ ਭਰ ਨਾਲ ਭੁੱਲਣ ਵਾਲਾ ਪਲ ਬਣ ਗਿਆ। ਦਰਅਸਲ ਦੋਨੋਂ ਜਣੇ ਇੱਕ-ਦੂਜੇ ਨੂੰ ਚਾਹੁੰਦੇ ਹਨ ਪਰ ਯਸ਼ਰਾਜ ਨੇ ਅਜੇ ਤੱਕ ਰੀਯਾ ਜੋ ਕਿ ਆਕਲੈਂਡ ਦੀ ਰਹਿਣ ਵਾਲੀ ਹੈ , ਨੂੰ ਅਜੇ ਤੱਕ ਵਿਆਹ ਲਈ ਪ੍ਰਪੋਜ਼ ਨਹੀਂ ਕੀਤਾ ਸੀ ਤੇ ਉਹ ਇਸ ਪਲ ਨੂੰ ਯਾਦਗਾਰ ਬਨਾਉਣਾ ਚਾਹੁੰਦਾ ਸੀ। ਇਸ ਲਈ ਉਸਦੇ ਦਿਮਾਗ ਵਿੱਚ ਇੱਕ ਅਨੌਖਾ ਵਿਚਾਰ ਆਇਆ ਅਤੇ ਉਸਨੇ ਆਕਲੈਂਡ ਏਅਰਪੋਰਟ ਨੂੰ ਰੀਯਾ ਦੇ ਆਕਲੈਂਡ ਏਅਰਪੋਰਟ ਪੁੱਜਣ ‘ਤੇ ਜਨਤਕ ਸੂਚਨਾ ਜਾਰੀ ਕਰਨ ਵਾਲੇ ਪੀਏ ਸਿਸਟਮ ‘ਤੇ ਆਪਣੀ ਅਵਾਜ਼ ਚਲਾਉਣ ਦੀ ਗੁਜਾਰਿਸ਼ ਕੀਤੀ, ਜਿਸ ਵਿੱਚ ਰੀਯਾ ਨੂੰ ਪ੍ਰਪੋਜ਼ ਕੀਤਾ ਜਾਣਾ ਸੀ। ਯਸ਼ਰਾਜ ਅਨੁਸਾਰ ਉਸਨੂੰ ਇਹ ਨਹੀਂ ਸੀ ਪਤਾ ਕਿ ਆਕਲੈਂਡ ਏਅਰਪੋਰਟ ਅਥਾਰਟੀ ਇਸ ਲਈ ਮੰਨੇਗੀ ਜਾਂ ਨਹੀਂ ਪਰ ਆਕਲੈਂਡ ਏਅਰਪੋਰਟ ਨੇ ਇਸ ਬੇਨਤੀ ਨੂੰ ਮੁਸਕਰਾਂਦੇ ਹੋਏ ਮੰਨ ਲਿਆ। ਉਸਤੋਂ ਬਾਅਦ ਜਦੋਂ ਰੀਯਾ ਆਸਟ੍ਰੇਲੀਆਂ ਤੋਂ ਆਕਲੈਂਡ ਏਅਰਪੋਰਟ ਪੁੱਜੀ ਅਤੇ ਉਸਨੇ ਇਹ ਮੈਸੇਜ ਸਾਰਿਆਂ ਦੇ ਵਿਚਕਾਰ ਸੁਣਿਆ ਤਾਂ ਉਹ ਬਹੁਤ ਖੁਸ਼ ਹੋਈ ਤੇ ਉਸਨੇ ਹੱਸਦਿਆਂ ਹੱਸਦਿਆਂ ਇਸ ਪ੍ਰਪੋੋਜ਼ ਨੂੰ ਸਵੀਕਾਰ ਕਰ ਲਿਆ। ਇਸ ਮੌਕੇ ਦੋਨਾਂ ਦੇ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਵੀ ਮੌਜੂਦ ਸਨ। ਹੁਣ ਦੋਨੋਂ ਇੰਡੀਆ ਜਾ ਕੇ ਵਿਆਹ ਕਰਨਗੇ ਅਤੇ ਉਸਤੋਂ ਬਾਅਦ ਦੋਨਾਂ ਦਾ ਆਕਲੈਂਡ ਵਿੱਚ ਹੀ ਰਹਿਣ ਦਾ ਵਿਚਾਰ ਹੈ।

Add a Comment

Your email address will not be published. Required fields are marked *