ਏਸ਼ੀਆ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ

ਕਾਬੁਲ : ਆਲਰਾਊਂਡਰ ਕਰੀਮ ਜਨਤ ਨੇ ਐਤਵਾਰ ਨੂੰ ਛੇ ਸਾਲ ਬਾਅਦ ਅਫਗਾਨਿਸਤਾਨ ਦੀ ਵਨਡੇ ਟੀਮ ‘ਚ ਵਾਪਸੀ ਕੀਤੀ ਹੈ ਜਦਕਿ ਖੱਬੇ ਹੱਥ ਦੇ ਬੱਲੇਬਾਜ਼ ਨਜੀਬੁੱਲਾ ਜ਼ਾਦਰਾਨ ਨੂੰ ਵੀ ਆਗਾਮੀ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਹਸ਼ਮਤੁੱਲਾ ਸ਼ਾਹਿਦੀ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ 30 ਅਗਸਤ ਤੋਂ 17 ਸਤੰਬਰ ਤੱਕ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਅਫਗਾਨਿਸਤਾਨ ਦੀ ਅਗਵਾਈ ਕਰਨਗੇ। ਮੁਹੰਮਦ ਸਲੀਮ ਸਫੀ ਅਤੇ ਅਬਦੁਲ ਰਹਿਮਾਨ, ਜੋ ਕਿ ਹਾਲ ਹੀ ਵਿੱਚ ਪਾਕਿਸਤਾਨ ਖਿਲਾਫ ਸਮਾਪਤ ਹੋਈ ਇੱਕ ਰੋਜ਼ਾ ਲੜੀ ਦੌਰਾਨ ਟੀਮ ਦਾ ਹਿੱਸਾ ਸਨ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ ਪਰ ਫਰੀਦ ਅਹਿਮਦ ਅਤੇ ਵਫ਼ਾਦਾਰ ਮੋਮਾਂਦ ਨੂੰ ਬਾਹਰ ਕਰ ਦਿੱਤਾ ਗਿਆ ਹੈ।

ਹਰਫਨਮੌਲਾ ਅਜ਼ਮਤੁੱਲਾ ਉਮਰਜ਼ਈ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਿਆ ਹੈ। 25 ਸਾਲਾ ਜਨਤ ਨੇ 2017 ਵਿੱਚ ਹਰਾਰੇ ਵਿੱਚ ਜ਼ਿੰਬਾਬਵੇ ਖ਼ਿਲਾਫ਼ ਵਨਡੇ ਡੈਬਿਊ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਨੇ ਇੱਕ ਵੀ ਵਨਡੇ ਨਹੀਂ ਖੇਡਿਆ ਹੈ। ਹਾਲਾਂਕਿ ਉਸਨੇ ਇੱਕ ਟੈਸਟ ਅਤੇ 49 ਟੀ-20 ਮੈਚਾਂ ਵਿੱਚ ਅਫਗਾਨਿਸਤਾਨ ਦੀ ਨੁਮਾਇੰਦਗੀ ਕੀਤੀ।

Add a Comment

Your email address will not be published. Required fields are marked *