ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਸਾਮਾਬੁੱਲਾ ਫੀਜ਼ੀ ਵਿਖੇ ਲਗਿਆ ਯੂਥ ਕੈਂਪ

ਆਕਲੈਂਡ- ਸਿੱਖ ਧਰਮ ਜਾਂ ਸਿੱਖੀ ਇੱਕ ਅਜਿਹਾ ਬੂਟਾ ਹੈ ਜੋ ਅੱਜ ਵਿਸ਼ਵ ਦੇ ਲਗਪਗ ਹਰ ਕੋਨੇ ਵਿੱਚ ਵਧ ਫੁੱਲ ਰਿਹਾ ਹੈ। ਦੱਖਣੀ ਪ੍ਰਸ਼ਾਤ ਮਹਾਂਸਾਗਰ ਦੇ ਵਿੱਚ ਵਸੇ ਟਾਪੂ ਫੀਜ਼ੀ ਦੇ ਵਿਚ ਪੰਜ ਗੁਰਦੁਅਰਾ ਸਾਹਿਬ ਹਨ ਅਤੇ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਸਾਮਾਬੁੱਲਾ ਇਸ ਸਾਲ ਨਵੰਬਰ 2023 ਦੇ ਵਿੱਚ ਆਪਣਾ ਸੌ ਸਾਲਾ ਸਥਾਪਨਾ ਦਿਵਸ ਮਨਾ ਰਿਹਾ ਹੈ।ਇਸ ਸੰਬੰਧੀ ਸਮਾਗਮਾਂ ਨੂੰ ਜਿੱਥੇ ਅੰਤਿਮ ਰੂਪ-ਰੇਖਾ ਦਿੱਤੀ ਜਾ ਰਹੀ ਹੈ। ਉੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਭਾਈ ਸੰਦੀਪ ਸਿੰਘ ਸਥਾਨਿਕ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਂ ਦੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦੇ ਬਹੁਤ ਵਧੀਆ ਉਪਰਾਲੇ ਕਰ ਰਹੇ ਹਨ। ਇਸ ਸਬੰਧ ਵਿਚ ਉਨ੍ਹਾਂ ਬੀੇਤੇ ਦਿਨੀਂ ਤਿੰਨ ਦਿਨਾਂ ਗੁਰਮਤਿ ਯੂਥ ਕੈਂਪ ਲਗਾਇਆ। ਜਿਸ ਦੇ ਵਿਚ ਪਹਿਲੀ ਵਾਰ ਬਹੁਤ ਸਾਰੇ ਬੱਚਿਆਂ ਨੇ ਵੱਡਾ ਉਤਸ਼ਾਹ ਵਿਖਾਇਆ ਅਤੇ ਦੋ ਰਾਤਾਂ ਗੁਰਦੁਆਰਾ ਸਾਹਿਬ ਰਹਿ ਕੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਹਾਸਿਲ ਕੀਤੀ, ਗੁਰਮਰਿਯਾਦਾ ਬਾਰੇ ਜਾਣਿਆ ਅਤੇ ਗੁਰਦੁਆਰਾ ਸਾਹਿਬ ਦੇ ਸਹਾਇਕ ਗ੍ਰੰਥੀ ਸਿੰਘ ਭਾਈ ਰਣਜੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਨੇ ਗੁਰੂ ਘਰ ਮੈਨੇਜਮੈਂਟ ਦੇ ਨਾਲ ਰਲ ਕੇ ਬਹੁਤ ਸੋਹਣੇ ਪ੍ਰਬੰਧ ਕੀਤੇ। ਸਲਾਈਡ ਸ਼ੋਅ ਹੋਏ ਬੱਚਿਆਂ ਨੇ ਲੰਗਰ ਬਨਾਉਣ ਦੀ ਵਿਧੀ ਸਿੱਖੀ ਅਤੇ ਸਹਿਯੋਗ ਵੀ ਕੀਤਾ। ਕਮੇਟੀ ਮੈਂਬਰ ਸ.ਕਮੇਟੀ ਦੇ ਪ੍ਰਧਾਨ ਸ. ਬਲਬੀਰ ਸਿੰਘ ਖਾਨਪੁਰ ਅਤੇ ਉਪ ਪ੍ਰ੍ਰਧਾਨ ਸ੍ਰੀ ਆਜੇਸ਼ ਸਿੰਘ ਸੁੱਜੋਂ ਵੀ ਇਨ੍ਹਾਂ ਸਮਾਗਮਾਂ ਵਿੱਚ ਵੱਡਾ ਸਹਿਯੋਗ ਕਰਦੇ ਰਹੇ।

Add a Comment

Your email address will not be published. Required fields are marked *