ਖ਼ਤਰਨਾਕ ਬੀਮਾਰੀ ਨਾਲ ਲੜ ਕੇ ਵਿਸ਼ਵ ਚੈਂਪੀਅਨ ਬਣੇ ‘ਦਿ ਗ੍ਰੇਟ ਖਲੀ’

ਨਵੀਂ ਦਿੱਲੀ-  ਦਲੀਪ ਸਿੰਘ ਰਾਣਾ @ ਦਿ ਗ੍ਰੇਟ ਖਲੀ ਅੱਜ ਭਾਰਤ ਦੀ ਸ਼ਾਨ ਹੈ। ਉਹ ਅੱਜ (27 ਅਗਸਤ) ਆਪਣਾ  51ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਪੂਰੀ ਦੁਨੀਆ ”ਚ ਭਾਰਤ ਦਾ ਨਾਂ ਚਮਕਾਇਆ। ਖਲੀ ਦਾ ਅਸਲੀ ਨਾਂ ਦਿਲੀਪ ਸਿੰਘ ਰਾਣਾ ਹੈ। ਕੁਸ਼ਤੀ ਦੀ ਦੁਨੀਆ ‘ਚ 7 ਫੁੱਟ ਇਕ ਇੰਚ ਕੱਦ ਵਾਲਾ ਇਕਲੌਤਾ ਭਾਰਤੀ ਵਰਲਡ ਹੈਵੀਵੇਟ ਚੈਂਪੀਅਨ ‘ਦਿ ਗ੍ਰੇਟ ਖਲੀ’ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਜੇਕਰ ਅਸੀਂ ਉਨ੍ਹਾਂ ਦੀ ਕਾਮਯਾਬੀ ਬਾਰੇ ਗੱਲ ਕਰੀਏ ਤਾਂ ਉਹ ਆਸਾਨੀ ਨਾਲ ਮਹਾਬਲੀ ਨਹੀਂ ਬਣੇ। 

ਦਰਅਸਲ, ਬ੍ਰੇਨ ਟਿਊਮਰ ਨੇ ਲੱਖਾਂ ਲੋਕਾਂ ਨੂੰ ਮੌਤ ਦਿੱਤੀ ਹੋਵੇਗੀ ਪਰ ਦਿ ਗ੍ਰੇਟ ਖਲੀ ਨੂੰ ਮਹਾਬਲੀ ਬਣਾਉਣ ”ਚ ਟਿਊਮਰ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਯੂਨੀਵਰਸਿਟੀ ਆਫ ਪੀਟਸਬਰਗ ਮੈਡੀਕਲ ਸੈਂਟਰ ”ਚ ਉਨ੍ਹਾਂ ਦਾ ਇਲਾਜ ਹੋਇਆ।

ਉਨ੍ਹਾਂ ਦਾ ਇਲਾਜ ਕਰਦੇ ਹੋਏ ਡਾਕਟਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਟਿਊਮਰ ਹੈ ਅਤੇ ਇਸ ਦੇ ਕਰਕੇ ਹਾਰਮੋਨਲ ਇਨਬੈਲੇਂਸ ਹੋਇਆ, ਜਿਸ ਕਰਕੇ ਉਨ੍ਹਾਂ ਦੀ ਲੰਬਾਈ ਅਤੇ ਭਾਰ ਅਜੀਬ ਤਰੀਕੇ ਨਾਲ ਵੱਧਣ ਲੱਗ ਪਿਆ ਅਤੇ ਉਹ ਸਭ ਤੋਂ ਵੱਖ ਦਿਖਣ ਲੱਗ ਪਏ। ਬਾਅਦ ”ਚ ਆਪਣੀ ਇਸੇ ਤਾਕਤ ਕਰਕੇ ਖਲੀ ਚੈਂਪੀਅਨ ਬਣਨ ”ਚ ਕਾਮਯਾਬ ਹੋਏ।

ਇਹ ਗੱਲ ਵੀ ਸਹੀ ਹੈ ਕਿ ਜੇਕਰ ਉਨ੍ਹਾਂ ਨੂੰ ਟਿਊਮਰ ਨਾ ਹੁੰਦਾ ਤਾਂ ਦੁਨੀਆ ਇਸ ਮਹਾਬਲੀ ਨੂੰ ਦੇਖ ਨਹੀਂ ਸੀ ਸਕਦੀ ਅਤੇ ਨਾ ਹੀ ਭਾਰਤ ਨੂੰ ਅਜਿਹਾ ਮਹਾਬਲੀ ਮਿਲਦਾ। ਅਜਿਹਾ ਨਹੀਂ ਹੈ ਕਿ ਸਿਰਫ ਖਲੀ ਹੀ ਇਸ ਬੀਮਾਰੀ ਦੀ ਸ਼ਿਕਾਰ ਹੋਏ ਹਨ। ਇਸ ਤੋਂ ਪਹਿਲਾਂ ਵੀ ਕਈ ਲੋਕਾਂ ”ਚ ਇਸ ਤਰ੍ਹਾਂ ਦੇ ਟਿਊਮਰ ਕਰਕੇ ਉਨ੍ਹਾਂ ਦਾ ਸਰੀਰਕ ਵਿਕਾਸ ਹੋਇਆ। ਚੈਂਪੀਅਨ ਬਿਗ ਸ਼ੋਅ ਵੀ ਇਸ ਤਰ੍ਹਾਂ ਦੀ ਬੀਮਾਰੀ ਦਾ ਸ਼ਿਕਾਰ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਦਿ ਗ੍ਰੇਟ ਖਲੀ ਰਿਆਲਟੀ ਸ਼ੋਅ ਬਿੱਗ ਬਾਸ ਦਾ ਵੀ ਹਿੱਸਾ ਰਹਿ ਚੁੱਕੇ ਹਨ।

Add a Comment

Your email address will not be published. Required fields are marked *