ਨੈਸ਼ਨਲ ਫ਼ਿਲਮ ਐਵਾਰਡਜ਼-2023, ‘ਲਾਸਟ ਫਿਲਮ ਸ਼ੋਅ’ ਦੀ ਦੋਹਰੀ ਜਿੱਤ
August 26, 2023
ਮੁੰਬਈ – ਗੁਜਰਾਤੀ ਫ਼ਿਲਮ ‘ਲਾਸਟ ਫਿਲਮ ਸ਼ੋਅ’ ਨੇ ਰਾਸ਼ਟਰੀ ਫ਼ਿਲਮ ਪੁਰਸਕਾਰਾਂ ’ਚ ਜਿੱਤ ਦਾ ਨਵਾਂ ਪਾਠਕ੍ਰਮ ਲਿਖਿਆ ਹੈ। ਪੈਨ ਨਲਿਨ ਦੁਆਰਾ ਨਿਰਦੇਸ਼ਿਤ ਇਸ ਭਾਰਤੀ ਗੁਜਰਾਤੀ ਡਰਾਮਾ ਫ਼ਿਲਮ ਨੇ ਸਰਬੋਤਮ ਗੁਜਰਾਤੀ ਫ਼ਿਲਮ ਲਈ ਵੱਕਾਰੀ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਿਆ ਹੈ।
ਇਸ ਦੇ ਨਾਲ ਹੀ ਭਾਵਿਨ ਰਬਾਰੀ ਨੇ 69ਵੇਂ ਨੈਸ਼ਨਲ ਫ਼ਿਲਮ ਐਵਾਰਡ ’ਚ ਫੀਚਰ ਫ਼ਿਲਮ ਸ਼੍ਰੇਣੀ ’ਚ ਸਰਵੋਤਮ ਬਾਲ ਕਲਾਕਾਰ ਦਾ ਐਵਾਰਡ ਜਿੱਤਿਆ। ਨਿਰਦੇਸ਼ਕ ਪੈਨ ਨਲਿਨ ਤੇ ਨਿਰਮਾਤਾ ਸਿਧਾਰਥ ਰਾਏ ਕਪੂਰ ਤੇ ਧੀਰ ਮੋਮਯਾ ਨੇ ਸਾਂਝੇ ਤੌਰ ’ਤੇ ਕਿਹਾ,‘‘ਆਪਣੀ ਸਧਾਰਨ ਸ਼ੁਰੂਆਤ ਤੋਂ ‘ਆਖਰੀ ਫਿਲਮ ਸ਼ੋਅ’ ਨੇ ਸਾਬਤ ਕਰ ਦਿੱਤਾ ਹੈ ਕਿ ਇਕ ਖਿੱਚਣ ਵਾਲੀ ਕਹਾਣੀ ਦੀ ਕੋਈ ਹੱਦ ਨਹੀਂ ਹੁੰਦੀ ਹੈ। ਪੂਰੀ ਟੀਮ ਨੇ ਬਹੁਤ ਸਮਰਪਣ ਤੇ ਅਟੁੱਟ ਵਚਨਬੱਧਤਾ ਦਾ ਜਨੂੰਨ ਦਿਖਾਇਆ ਹੈ।’’