ਜ਼ੀ ਪੰਜਾਬੀ ਵਲੋਂ ‘ਮੌੜ’ ਦੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੀ ਘੋਸ਼ਣਾ

ਜਲੰਧਰ- ਜ਼ੀ ਪੰਜਾਬੀ ਨੇ ਫ਼ਿਲਮ ‘ਮੌੜ’ ਦੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੀ ਘੋਸ਼ਣਾ ਕੀਤੀ ਹੈ। ਇਸ ਲਈ ਆਪਣੇ ਕੈਲੰਡਰਾਂ ‘ਤੇ ਨਿਸ਼ਾਨ ਲਗਾਓ ਇਸ ਐਤਵਾਰ ਦੁਪਹਿਰ 1 ਵਜੇ ਤੁਹਾਡੇ ਟੈਲੀਵਿਜ਼ਨਾਂ ‘ਤੇ ਪੇਸ਼ ਹੋਣ ਜਾ ਰਹੀ ਹੈ ਪੰਜਾਬੀ ਬਲਾਕਬਸਟਰ ਫ਼ਿਲਮ ‘ਮੌੜ’। ਦੱਸ ਦਈਏ ਕਿ ‘ਮੌੜ’ ਇੱਕ ਇਤਿਹਾਸਿਕ ਫ਼ਿਲਮ ਹੈ, ਜੋ ਆਪਣੀ ਵਿਲੱਖਣ ਕਹਾਣੀ, ਸ਼ਾਨਦਾਰ ਪ੍ਰਦਰਸ਼ਨ ਅਤੇ ਰੂਹਾਨੀ ਸੰਗੀਤ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਦਾ ਵਾਅਦਾ ਕਰਦੀ ਹੈ। ਜ਼ੀ ਪੰਜਾਬੀ ‘ਤੇ ਪ੍ਰੀਮੀਅਰ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਪਣੇ ਘਰਾਂ ‘ਚ ਆਰਾਮ ਨਾਲ ‘ਮੌੜ’ ਦੇ ਜਾਦੂ ਦਾ ਆਨੰਦ ਲੈਣ ਦੇਵੇਗਾ। ਇਹ ਪਹਿਲਕਦਮੀ ਜ਼ੀ ਪੰਜਾਬੀ ਦੇ ਦਰਸ਼ਕਾਂ ਤੱਕ ਉੱਚ ਪੱਧਰੀ ਪੰਜਾਬੀ ਮਨੋਰੰਜਨ ਲਿਆਉਣ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ। ਸੋ ਦੇਖਣਾ ਨਾ ਭੁੱਲੋ, ਜ਼ੀ ਪੰਜਾਬੀ ‘ਤੇ 27 ਅਗਸਤ 2023 ਨੂੰ ਦੁਪਹਿਰ 1 ਵਜੇ ‘ਮੌੜ’ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ।

ਦੱਸਣਯੋਗ ਹੈ ਕਿ ਇਸ ਫ਼ਿਲਮ ’ਚ ਐਮੀ ਵਿਰਕ, ਦੇਵ ਖਰੌੜ, ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

Add a Comment

Your email address will not be published. Required fields are marked *