ਨਿਊਜ਼ੀਲੈਂਡ ਦੇ ਵਪਾਰ ਮੰਤਰੀ ਕਰਨ ਭਾਰਤ ਦਾ ਦੌਰਾ

ਆਕਲੈਂਡ- ਨਿਊਜ਼ੀਲੈਂਡ ਦੇ ਟਰੇਡ ਅਤੇ ਐਕਸਪੋਰ ਗਰੌਥ ਮਨਿਸਟਰ ਡੇਮਿਨ ਓ ‘ਕੋਨਰ 27 ਅਗਸਤ ਨੂੰ ਆਪਣੀ ਭਾਰਤ ਫੇਰੀ ‘ਤੇ ਜਾ ਰਹੇ ਹਨ ਅਤੇ ਇਸ ਮੌਕੇ ਉਹਨਾਂ ਨਾਲ ਕਰੀਬ 50 ਕਾਰੋਬਾਰੀਆਂ ਨਾਲ ਭਾਰਤ ਵਿੱਚ ਆਉਣਗੇ। ਡੇਮਿਨ ਓ ‘ਕੋਨਰ ਨਵੰਬਰ2020 ਤੋਂ ਆਪਣਾ ਇਹ ਪੋਰਟਫੋਲੀਓ ਸੰਭਾਲ ਰਹੇ ਹਨ। ਆਪਣੀ ਭਾਰਤ ਫੇਰੀ ਨੂੰ ਲੈਕੇ ਉਹ ਬਹੁਤ ਉਤਸ਼ਾਹਿਤ ਹਨ। ਇਹ ਉਹਨਾਂ ਦੀ ਦੂਜੀ ਭਾਰਤ ਫੇਰੀ ਹੋਵੇਗੀ। ਉਹਨਾਂ ਭਾਰਤ -ਨਿਊਜ਼ੀਲੈਂਡ ਦੇ ਸੰਬੰਧਾਂ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਅਤੇ ਨਿਊਜੀਂਲੈਂਡ ਵਿਚਾਲੇ ਕਾਫੀ ਮਜਬੂਤ ਸੰਬੰਧ ਹਨ। ਉਹਨਾਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲ ਇਸ ਵੇਲੇ $2.5 ਬਿਲੀਅਨ ਦਾ ਕਾਰੋਬਾਰ ਹੋ ਰਿਹਾ ਹੈ ਤੇ ਇਸ ਫੇਰੀ ਤੋਂ ਬਾਅਦ ਇਸ ਕਾਰੋਬਾਰ ਦੇ ਹੋਰ ਵਧਣ ਦੀ ਆਸ ਹੈ। ਐਗਰੀਕਲਚਰ ਅਤੇ ਹੋਟੀਕਲਚਰ ਦੇ ਖੇਤਰ ਦੇ ਅਹਿਮ ਮੁੱਦਿਆਂ ‘ਤੇ ਇਸ ਫੇਰੀ ਦੌਰਾਨ ਗੱਲਬਾਤ ਕੀਤੀ ਜਾਵੇਗੀ।

Add a Comment

Your email address will not be published. Required fields are marked *