ਕੜਾਕੇ ਦੀ ਠੰਡ ਕਾਰਨ ਕੁਈਨਜ਼ਟਾਊਨ ਵਾਸੀ ਕਾਰਾਂ ‘ਚ ਸੌਂਣ ਲਈ ਮਜ਼ਬੂਰ

ਆਕਲੈਂਡ- ਕੁਈਨਜ਼ਟਾਊਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਲਾਕੇ ‘ਚ ਰਿਹਾਇਸ਼ਯੋਗ ਘਰਾਂ ਦੀ ਕਮੀ ਕਾਰਨ hospitality ਵਰਕਰਾਂ ਨੂੰ ਆਪਣੀਆਂ ਗੱਡੀਆਂ ਵਿੱਚ ਰਾਤਾਂ ਕੱਟਣੀਆਂ ਪੈ ਰਹੀਆਂ ਨੇ। ਡਿਏਗੋ ਲਿਓਨ ਨਾਮ ਦੇ ਇੱਕ ਵਰਕਰ ਨੇ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਕਈ ਹਫਤਿਆਂ ਤੋਂ ਆਪਣੀ ਕਾਰ ਵਿੱਚ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਉਹ 5-6 ਕੰਬਲ ਲੈ ਕੇ ਸੌਂਦਾ ਹੈ ਪਰ ਫਿਰ ਵੀ ਕਈ ਵਾਰ ਉਹ ਬਿਮਾਰ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਾਲ ਦੇ ਸ਼ੁਰੂ ਵਿੱਚ ਕੁਈਨਜ਼ਟਾਊਨ ਦੀ ਗੰਭੀਰ ਰਿਹਾਇਸ਼ੀ ਸਥਿਤੀ ਦਾ ਵਿਰੋਧ ਕਰਨ ਲਈ ਸੈਂਕੜੇ ਲੋਕ ਸੜਕਾਂ ‘ਤੇ ਆਏ ਸਨ ਪਰ ਸੰਕਟ ਨਾਲ ਨਜਿੱਠਣ ਲਈ ਸਰਕਾਰੀ ਏਜੰਸੀਆਂ ਨਾਲ ਤੁਰੰਤ ਗੱਲਬਾਤ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਸਥਾਨਕ ਕਰਮਚਾਰੀ ਅਜੇ ਵੀ ਕਾਰਾਂ, ਵੱਧ ਕੀਮਤ ਵਾਲੇ ਡੋਰਮਾਂ, ਅਤੇ ਸੋਫੇ ‘ਤੇ ਸੌਣ ਲਈ ਮਜਬੂਰ ਹਨ।ਡਿਏਗੋ ਲਿਓਨ ਇੱਕ ਸਥਾਨਕ ਜੂਸ ਬਾਰ ਵਿੱਚ ਕੰਮ ਕਰਦਾ ਹੈ ਅਤੇ ਹੁਣ ਆਪਣੀ ਹੌਂਡਾ ਓਡੀਸੀ ਕਾਰ ਨੂੰ ਆਪਣਾ ਘਰ ਕਹਿੰਦਾ ਹੈ। ਡਿਏਗੋ ਨੇ ਕਿਹਾ ਕਿ ਘਰਾਂ ਦੀ ਕਮੀ ਦੇ ਨਾਲ ਮਹਿੰਗੇ ਕਿਰਾਏ ਵੀ ਲੋਕਾਂ ਨੂੰ ਚੰਗੀ ਰਿਹਾਇਸ਼ ਹਾਸਿਲ ਕਰਨ ਤੋਂ ਰੋਕ ਰਹੇ ਹਨ।

Add a Comment

Your email address will not be published. Required fields are marked *