ਹਮੇਸ਼ਾ ਅਦਾਕਾਰ ਦਾ ਕੰਮ ਹੀ ਬੋਲਦਾ ਹੈ: ਯਾਮੀ ਗੌਤਮ

ਮੁੰਬਈ: ਫ਼ਿਲਮ ‘ਬਾਲਾ’, ‘ਉੜੀ: ਦਿ ਸਰਜੀਕਲ ਸਟਰਾਈਕ’ ਅਤੇ ‘ਓ ਮਾਈ ਗੌਡ-2’ ਵਿੱਚ ਕੰਮ ਕਰਨ ਵਾਲੀ ਬੌਲੀਵੁੱਡ ਅਦਾਕਾਰਾ ਯਾਮੀ ਗੌਤਮ ਧਰ ਦਾ ਮੰਨਣਾ ਹੈ ਕਿ ਹਮੇਸ਼ਾ ਅਦਾਕਾਰ ਦਾ ਕੰਮ ਹੀ ਬੋਲਦਾ ਹੈ ਅਤੇ ਉਹ ਆਪਣੇ ਕੰਮ ਲਈ ਅਜਿਹੀ ਹੀ ਮਾਨਤਾ ਚਾਹੁੰਦੀ ਹੈ। ਅਦਾਕਾਰਾ ਦੀਆਂ ‘ਬਾਲਾ’, ‘ਉੜੀ: ਦਿ ਸਰਜੀਕਲ ਸਟਰਾਈਕ’ ਵਰਗੀਆਂ ਫਿਲਮਾਂ ਨੇ ਕਮਾਈ ਦੇ ਸੌ ਕਰੋੜ ਦੇ ਅੰਕੜੇ ਨੂੰ ਪਾਰ ਕੀਤਾ ਹੈ ਅਤੇ ਉਸ ਦੀ ਹਾਲ ਹੀ ਵਿੱਚ ਅਕਸ਼ੈ ਨਾਲ ‘ਓ ਮਾਈ ਗੌਡ-2’ ਤੋਂ ਵੀ ਚੰਗੀਆਂ ਉਮੀਦਾਂ ਹਨ। ਯਾਮੀ ਦੀ ਕਹਿਣਾ ਹੈ,‘‘ ਜਦੋਂ ਤੁਹਾਡੀ ਫਿਲਮ ਨੂੰ ਦਰਸ਼ਕਾਂ ਵੱਲੋਂ ਇੰਨਾ ਪਿਆਰ ਤੇ ਸਤਿਕਾਰ ਮਿਲਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਜਦੋਂ ਦਰਸ਼ਕਾਂ ਦੀ ਤਾਰੀਫ ਮਿਲਦੀ ਹੈ ਤਾਂ ਸਾਡੀ ਮਿਹਨਤ ਤੇ ਲਗਨ ਦਾ ਮੁੱਲ ਪੈ ਜਾਂਦਾ ਹੈ। ਇਸ ਤੋਂ ਵਧੀਆ ਭਾਵਨਾ ਨਹੀਂ ਹੋ ਸਕਦੀ। ਮੈਂ ਆਪਣੀਆਂ ਫ਼ਿਲਮਾਂ ਲਈ ਮਿਲੇ ਪਿਆਰ ਤੇ ਉਤਸ਼ਾਹ ਲਈ ਦਰਸ਼ਕਾਂ ਦੀ ਦਿਲੋਂ ਧੰਨਵਾਦੀ ਹਾਂ।’’ ਦੱਸਣਯੋਗ ਹੈ ਕਿ ਫਿਲਮ ‘ਓ ਮਾਈ ਗੌਡ-2’ ਵਿੱਚ ਅਕਸ਼ੈ ਦੇ ਨਾਲ-ਨਾਲ ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਵੀ ਹਨ। ਇਹ ਫਿਲਮ ਭਾਰਤੀ ਸਕੂਲਾਂ ’ਚ ਸੈਕਸ ਐਜੂਕੇਸ਼ਨ ਸਬੰਧੀ ਡਰਾਮਾ ਭਰਪੂਰ ਕਾਮੇਡੀ ਫਿਲਮ ਹੈ। ਇਸ ਫਿਲਮ ਦਾ ਕਹਾਣੀਕਾਰ ਤੇ ਨਿਰਦੇਸ਼ਕ ਅਮਿਤ ਰਾਏ ਹੈ। ਇਹ ਸਾਲ 2012 ’ਚ ਆਈ ‘ਓ ਮਾਈ ਗੌਡ’ ਦਾ ਅਗਲਾ ਭਾਗ ਹੈ। ਯਾਮੀ ਨੇ ਵੈੱਬ ਫਿਲਮਜ਼ ‘ਏ ਥਰਸਡੇਅ’ ਅਤੇ ‘ਦਸਵੀ’ ਵਿੱਚ ਵੀ ਕੰਮ ਕੀਤਾ ਹੈ। ਹੁਣ ਯਾਮੀ ਨੂੰ ਅਗਲੀ ਫਿਲਮ ‘ ਧੂਮ-ਧਾਮ’ ’ਚ ਵੀ ਦੇਖਿਆ ਜਾਵੇਗਾ।

Add a Comment

Your email address will not be published. Required fields are marked *