ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ

ਨਵੀਂ ਦਿੱਲੀ, – ਇਕ ਔਰਤ ਜਦੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਇਕ ਮਾਂ ਦੇ ਰੂਪ ‘ਚ ਉਸਦਾ ਵੀ ਜਮਨ ਹੁੰਦਾ ਹੈ ਅਤੇ ਉਸਦਾ ਬੱਚਾ ਉਸ ਲਈ ਸਭ ਤੋਂ ਅਹਿਮ ਹੋ ਜਾਂਦਾ ਹੈ। ਬੱਚਾ ਚਾਹੇ ਜਿਹੋ-ਜਿਹਾ ਮਰਜ਼ੀ ਹੋਵੇ ਮਾਂ ਹਮੇਸ਼ਾ ਉਸਨੂੰ ਆਪਣੇ ਸੀਨੇ ਨਾਲ ਲਗਾਉਂਦੀ ਹੈ ਪਰ ਉਥੇ ਹੀ ਮਾਂ ਅੰਦਰੋ ਟੁੱਟ ਜਾਂਦੀ ਹੈ ਜਦੋਂ ਉਸਦੀ ਔਲਾਦ ਅਜੀਬੋਗਰੀਬ ਬੀਮਾਰੀ ਜਾਂ ਫਿਰ ਤਕਲੀਫ ਦੇ ਨਾਲ ਦੁਨੀਆ ‘ਚ ਆਪਣੇ ਕਦਮ ਰੱਖੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਬੱਚੇ ਦਾ ਜਨਮ ਬਰਥ ਡਿਫੈਕਟ ਦੇ ਨਾਲ ਹੋਇਆ ਹੈ ਜਿਸਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹੁਤ ਚਰਚਾ ਹੋ ਰਹੀ ਹੈ। 

ਦਰਅਸਲ ਸੋਸ਼ਲ ਮੀਡੀਆ ’ਤੇ ਏਲੀਅਨ ਵਰਗੇਮ ਬੱਚੇ ਦੇ ਜਨਮ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨਵਜੰਮੇ ਬੱਚੇ ਦੀ ਹੈ। ਇੰਝ ਲਗਦਾ ਹੈ ਕਿ ਬੱਚਾ ਕਿਸੇ ਗੰਭੀਰ ਜੱਦੀ ਬੀਮਾਰੀ ਦਾ ਸ਼ਿਕਾਰ ਹੋਇਆ ਹੈ ਪਰ ਵੀਡੀਓ ਬਹੁਤ ਖਤਰਨਾਕ ਜਿਹੀ ਹੈ। ਅਜਿਹਾ ਲਗਦਾ ਹੈ ਕਿ ਬੱਚਾ ਪੂਰੀ ਤਰ੍ਹਾਂ ਨਾਲ ਸੀਮੈਂਟ ਨਾਲ ਲਿੱਬੜਿਆ ਹੋਇਆ ਹੈ ਅਤੇ ਉਸਦੀ ਚਮੜੀ ਸੀਮੈਂਟ ਵਰਗੀ ਲਗਦੀ ਹੈ। ਬੱਚੇ ਦੇ ਸਰੀਰ ’ਤੇ ਕਈ ਤਰੇੜਾਂ ਵੀ ਨਜ਼ਰ ਆ ਰਹੀਆਂ ਹਨ। ਉਸਦੀਆਂ ਅੱਖਾਂ ਅਤੇ ਮੂੰਹ ਲਾਲ ਹੈ।

ਬੱਚਾ ਇਕਦਮ ਏਲੀਅਨ ਵਰਗਾ ਲੱਗ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਡਾਕਟਰ ਵੀ ਹੈਰਾਨ ਰਹਿ ਗਏ। ਦਰਅਸਲ ਬੱਚੇ ਨੂੰ ‘ਹਾਰਲੇਕੁਇਨ ਇਚਥੀਓਸਿਸ’ ਨਾਂ ਦੀ ਇਕ ਜੱਦੀ ਬੀਮਾਰੀ ਹੈ। ਇਹ ਬੀਮਾਰੀ ਚਮੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦੀ ਹੈ। 

Add a Comment

Your email address will not be published. Required fields are marked *