ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ ‘ਤੇ ਕੱਸਿਆ ਤੰਜ

ਨਵੀਂ ਦਿੱਲੀ – ਵਾਲ ਸਟ੍ਰੀਟ ਵਲੋਂ ਟਵਿੱਟਰ ‘ਤੇ ਜਾਰੀ ਕੀਤੀ ਇਕ ਵੀਡੀਓ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ‘ਤੇ ਤੰਜ ਕੱਸਿਆ ਹੈ। ਵੀਡੀਓ ਵਿਚ ਕੈਨੇਡਾ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਵੀਡੀਓ ਵਿਚ ਕਿਹਾ ਗਿਆ ਹੈ ਕਿ ਟਰੂਡੋ ਸਰਕਾਰ  ਨੇ ਕੈਨੇਡੀਅਨ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਕੈਨੇਡਾ ਹੁਣ ਰਹਿਣ ਲਈ ਧਰਤੀ ਉੱਤੇ ਸਭ ਤੋਂ ਮਹਿੰਗੇ ਸਥਾਨਾਂ ਵਿੱਚੋਂ ਇੱਕ ਬਣ ਗਿਆ ਹੈ। ਲੋਕਾਂ ਉੱਤੇ ਭਾਰੀ ਟੈਕਸ ਲਗਾਏ ਜਾ ਰਹੇ ਹਨ। ਜਿਸ ਕਾਰਨ ਇਥੋਂ ਦੇ ਲੋਕ ਮਹਿੰਗਾਈ ਕਾਰਨ ਜੀਵਨ ਜੀਊਣ ਲਈ ਸੰਘਰਸ਼ ਕਰ ਰਹੇ ਹਨ। ਰੋਜ਼ਾਨਾ ਦੀਆਂ ਵਸਤੂਆਂ ਖ਼ਰੀਦਣ ਲਈ ਵੀ ਜ਼ਿਆਦਾ ਪੈਸਾ ਖ਼ਰਚਣਾ ਪੈ ਰਿਹਾ ਹੈ।

ਇਥੇ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ। ਭੋਜਨ ਅਤੇ ਰਿਹਾਇਸ਼ ਦੇ ਖਰਚਿਆਂ ਵਿੱਚ ਭਾਰੀ ਵਾਧਾ ਹੋ ਗਿਆ ਹੈ। ਕੈਨੇਡਾ ਵਿੱਚ ਧਰਤੀ ਉੱਤੇ ਸਭ ਤੋਂ ਵੱਧ ਟੈਕਸ ਲਏ ਜਾ ਰਹੇ ਹਨ। ਇਕ ਪਰਿਵਾਰ ਨੂੰ ਸਿਹਤ ਸੰਭਾਲ(Health care) ਲਈ 9,00 ਡਾਲਰ ਤੱਕ ਦਾ ਮਹੀਨਾਵਾਰ ਟੈਕਸ ਦੇਣਾ ਪੈ ਰਿਹਾ ਹੈ। ਇਥੇ ਘਰ ਖਰੀਦਣਾ ਵੀ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਹੈ। ਇਥੇ ਘਰ ਖ਼ੀਰਦਣ ਲਈ ਅੱਧਾ ਮਿਲਿਅਨ ਡਾਲਰ ਤੋਂ ਵਧ ਖ਼ਰਚਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਘਰ ਕਿਰਾਏ ‘ਤੇ ਲੈਣ  ਲਈ  2 ਹਜ਼ਾਰ ਡਾਲਰ  ਅਤੇ 15-16 ਹਜ਼ਾਰ ਡਾਲਰ ਅਪਾਰਟਮੈਂਟ ਕਿਰਾਏ ‘ਤੇ ਲੈਣ ਲਈ ਖ਼ਰਚ ਕਰਨਾ ਪੈ ਰਿਹਾ ਹੈ। ਇਸ ਲਈ ਲੋਕਾਂ ਨੂੰ ਇਥੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

Add a Comment

Your email address will not be published. Required fields are marked *