ਤਨਖਾਹਾਂ ਨੂੰ ਲੈ ਕੇ 5000 ਡਾਕਟਰਾਂ ਵੱਲੋਂ ਕੀਤੀ ਜਾਵੇਗੀ ਹੜਤਾਲ

ਆਕਲੈਂਂਡ- ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਕੰਮ ਜਿਆਦਾ ਅਤੇ ਤਨਖਾਹ ਘੱਟ। ਹਰ ਇੱਕ ਵਰਕਰ ਆਪਣਾ ਕੰਮ ਪੂਰੀ ਮਿਹਨਤ ਨਾਲ ਕਰਦਾ ਹੈ ਪਰ ਜਦੋਂ ਉਸਨੂੰ ਉਸਦੀ ਕੀਤੀ ਮਿਹਨਤ ਦਾ ਪੂਰਾ ਮੁੱਲ ਨਾ ਮਿਲੇ ਤਾਂ ਉਸਦਾ ਨਿਰਾਸ਼ ਹੋਣਾ ਸੁਭਾਵਿਕ ਹੈ। ਤਨਖਾਹਾਂ ਦੇ ਵਾਧੇ ਨੂੰ ਲੈ ਕੇ ਅਕਸਰ ਹੜਤਾਲਾਂ ਹੁੰਦਿਆਂ ਰਹਿੰਦੀਆਂ ਹਨ। ਅਜਿਹਾ ਹੀ ਹੁਣ ਨਿਊਜ਼ੀਲੈਂਡ ਦੇ ਕਰੀਬ 5000 ਡਾਕਟਰਾਂ ਤੇ ਡੈਂਟਲ ਮਾਹਿਰਾਂ ਨੇ ਤਨਖਾਹਾਂ ਦੇ ਵਾਧੇ ਦੀ ਮੰਗ ਨੂੰ ਲੈੈ ਕੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਦ ਅਸੋਸੀਏਸ਼ਨ ਆਫ ਸੈਲਰੀਡ ਮੈਡੀਕਲ ਸਪੈਸ਼ਲਿਸਟਸ (ਏ.ਐਸ.ਐਮ.ਐਸ) ਦੇ ਮੁੱਖ ਪ੍ਰਬੰਧਕ ਸਾਰਾ ਡਾਲਟਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਨਿਊਜ਼ੀਲੈਂਡ ਵਿੱਚ ਰਾਸ਼ਟਰ ਪੱਧਰ ‘ਤੇ ਸਾਡੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਸਾਰੇ ਡਾਕਟਰ, ਕੰੰਜਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਤਨਖਾਹਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ। ASMS ਨੇ ਜਾਣਕਾਰੀ ਦਿੰਦਿਆ ਕਿ ਪਹਿਲੀ ਹੜਤਾਲ 5 ਸਤੰਬਰ ਨੂੰ ਹੋਵੇਗੀ ਅਤੇ ਉਸ ਤੋਂ ਬਾਅਦ 2 ਹੜਤਾਲਾਂ ਹੋਰ ਕੀਤੀਆਂ ਜਾਣਗੀਆਂ। ਹੜਤਾਲ ਦੌਰਾਨ ਐਮਰਜੈਂਸੀ ਦੇ ਮਰੀਜਾਂ ਨੂੰ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ ਜਾਣਗੀਆਂ। ਇਸ ਹੜਤਾਲ ਲਈ ਅਸੋਸੀਏਸ਼ਨ ਦੇ 82 ਮੈਂਬਰਾਂ ਨੇ ਹਾਂ-ਪੱਖੀ ਵੋਟ ਦਾ ਫੈਸਲਾ ਲਿਆ ਹੈ।

Add a Comment

Your email address will not be published. Required fields are marked *