ਗੁਰਦਾਸ ਮਾਨ ਦੇ ਲਾਈਵ ਕੰਸਰਟ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ
ਆਕਲੈਂਡ- ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ’ਚ 2 ਸਤੰਬਰ, 2023 ਨੂੰ ਜਗਤ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਤੇ ਗੀਤਕਾਰ ਗੁਰਦਾਸ ਮਾਨ ਦਾ ਸ਼ੋਅ ਵੱਡੇ ਪੱਧਰ ’ਤੇ ਹੋਣ ਜਾ ਰਿਹਾ ਹੈ। ਜਿਸ ਦਾ ਆਯੋਜਨ ਸ਼ਹਿਰ ਦੇ ਮੰਨੇ-ਪ੍ਰਮੰਨੇ ਰੀਅਲ ਐਸਟੇਟ ਕਾਰੋਬਾਰੀ ਤੇ ਜੇ. ਕੇ. ਸਟਾਰ ਪ੍ਰੋਡਕਸ਼ਨਜ਼ ਦੇ ਮੁੱਖ ਪ੍ਰਬੰਧਕ ਕਰਮ ਹੁੰਦਲ ਤੇ ਖੁਸ਼ ਵੜਿੰਗ ਵਲੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸ਼ਾਮ 7:00 ਵਜੇ – ਰਾਤ 10:00 ਵਜੇ ਨੂੰ ਆਕਲੈਂਡ ਦੇ ਡਿਊ ਡ੍ਰੌਪ ਇਵੈਂਟਸ ਸੈਂਟਰ ਵਿੱਚ ਲਾਈਵ ਸ਼ੋਅ ‘ਅੱਖੀਆਂ ਉਡੀਕ ਦੀਆਂ’ ਹੋਣ ਜਾ ਰਿਹਾ ਹੈ। ਇਸ ਦੀਆਂ ਟਿਕਟਾਂ ਦੀ ਬੁਕਿੰਗ ਸ਼ੁਰੂ ਚੁੱਕੀ ਹੈ। ਕਰਮ ਹੁੰਦਲ ਅਤੇ ਖੁਸ਼ ਵੜਿੰਗ ਨੇ ਮੀਡੀਆ ਸਾਥੀ ਮਹਿਕ-ਏ-ਵਤਨ ਦੇ ਸੰਪਾਦਕ ਹਰਦੇਵ ਬਰਾੜ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦਾਸ ਮਾਨ ਦੇ ਸ਼ੋਅ ਦਾ ਲੋਕਾਂ ’ਚ ਇੰਨਾ ਕ੍ਰੇਜ਼ ਹੈ,ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਦੁਨੀਆ ਦੇ ਕੋਨੇ-ਕੋਨੇ ’ਚ ਕਰਨ ਵਾਲੇ ਗਾਇਕ ਗੁਰਦਾਸ ਮਾਨ ਦੇ ਸਮਾਗਮ ਦੀਆਂ 60 ਫ਼ੀਸਦੀ ਟਿਕਟਾਂ ਵਿੱਕ ਚੁੱਕੀਆਂ ਹਨ। ਤੁਸੀਂ ਗੁਰਦਾਸ ਮਾਨ ਦੇ ਟੂਰ ਦੀਆਂ ਤਾਰੀਖਾਂ ਨੂੰ ਟਰੈਕ ਕਰ ਸਕਦੇ ਹੋ, ਪ੍ਰੀਸੇਲ ਬਾਰੇ ਪਤਾ ਲਗਾ ਸਕਦੇ ਹੋ ਅਤੇ ਟਿਕਟ ਦੀਆਂ ਕੀਮਤਾਂ ਦੀਆਂ ਚੇਤਾਵਨੀਆਂ ਪ੍ਰਾਪਤ ਕਰ ਸਕਦੇ ਹੋ। ਸ਼ੋਅ ਦੀਆਂ ਟਿਕਟਾਂ ਦੇ VVIP,VIP,Diamond,Platinum,Gold,Silver ਅਨੁਸਾਰ ਵੱਖ-ਵੱਖ ਕੀਮਤ ਰੱਖੀ ਗਈ ਹੈ। ਇਸ ਸਮਾਰੋਹ ’ਚ ਲਗਭਗ ਢਾਈ ਹਜ਼ਾਰ ਦੀ ਗਿਣਤੀ ’ਚ ਲੋਕ ਸ਼ਾਮਲ ਹੋ ਸਕਣਗੇ ਤੇ ਕਈ ਕਿਸਮਾਂ ਦੇ ਵੱਖਰੇ ਖਾਣਿਆਂ ਦਾ ਆਨੰਦ ਮਾਣ ਸਕਣਗੇ। ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਵੀ ਚੱਲਦੇ ਸਮਾਗਮ ’ਚ ਵਿਗਣ ਨਾ ਪਾ ਸਕੇ।
ਮਾਨ ਇਕਲੌਤਾ ਪੰਜਾਬੀ ਗਾਇਕ ਹੈ ਜਿਸਨੇ ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਵਿੱਚ ਹੀਰ ਦੀ ਆਪਣੀ ਗਾਇਕੀ ਰਾਹੀਂ ਸਮੁੱਚੇ ਬਿਰਤਾਂਤ ਦਾ ਨਿਰਮਾਣ ਕਰਨ ਲਈ 54ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਸਰਵੋਤਮ ਪੁਰਸ਼ ਪਲੇਬੈਕ ਗਾਇਕ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ। ਵਧੇਰੇ ਜਾਣਕਾਰੀ ਲਈ ਤੁਸੀ ਕਰਮ ਹੁੰਦਲ ਨੂੰ (0275146477) ਜਾਂ ਖੁਸ਼ ਵੜਿੰਗ (0277400007)’ਤੇ ਕਾਲ ਕਰ ਸਕਦੇ ਹੋ।

