ਪਾਕਿਸਤਾਨ ’ਚ ਹੜ੍ਹ ਕਾਰਨ 36 ਹੋਰ ਲੋਕਾਂ ਦੀ ਹੋਈ ਮੌਤ

ਇਸਲਾਮਾਬਾਦ-ਪਾਕਿਸਤਾਨ ’ਚ ਪਿਛਲੇ 24 ਘੰਟਿਆਂ ’ਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਘੱਟੋ-ਘੱਟ 36 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (ਐੱਨ. ਡੀ. ਐੱਮ. ਏ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ. ਡੀ. ਐੱਮ. ਏ. ਵੱਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਮਾਨਸੂਨ ਦੀ ਬਾਰਿਸ਼ ਕਾਰਨ ਆਏ ਹੜ੍ਹਾਂ ਅਤੇ ਹੋਰ ਸਬੰਧਿਤ ਘਟਨਾਵਾਂ ’ਚ ਆਪਣੀ ਜਾਨ ਗੁਆਉਣ ਵਾਲਿਆਂ ’ਚ ਘੱਟੋ-ਘੱਟ 15 ਬੱਚੇ ਅਤੇ ਛੇ ਔਰਤਾਂ ਸ਼ਾਮਲ ਹਨ। ਜਿਸ ਕਾਰਨ ਹੁਣ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,391 ਹੋ ਗਈ ਹੈ ਅਤੇ ਇਸ ਤੋਂ ਇਲਾਵਾ 12,722 ਹੋਰ ਜ਼ਖ਼ਮੀ ਹੋਏ ਹਨ।

ਐੱਨ.ਡੀ.ਐੱਮ.ਏ. ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਭਰ ’ਚ ਮੀਂਹ ਕਾਰਨ 17,39,166 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲੱਗਭਗ 754,708 ਪਸ਼ੂ ਮਾਰੇ ਗਏ ਹਨ। ਇਸ ਤੋਂ ਇਲਾਵਾ ਹੁਣ ਤਕ 177,265 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 6,63,869 ਹੋਰ ਲੋਕ ਇਸ ਸਮੇਂ ਕੈਂਪਾਂ ’ਚ ਰਹਿ ਰਹੇ ਹਨ।

Add a Comment

Your email address will not be published. Required fields are marked *