ਅਮਰੀਕੀ ਗਾਇਕਾ ਮਿਲਬੇਨ ਨੇ ‘ਆਜ਼ਾਦੀ’ ਨੂੰ ਲੈ ਕੇ ਦਿੱਤਾ ਖ਼ਾਸ ਸੁਨੇਹਾ

ਵਾਸ਼ਿੰਗਟਨ – ਭਾਰਤ ਦੇ ਲੋਕਾਂ ਨੂੰ 77ਵੇਂ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਅਫਰੀਕੀ-ਅਮਰੀਕਨ ਅਦਾਕਾਰਾ ਅਤੇ ਗਾਇਕਾ ਮੈਰੀ ਮਿਲਬੇਨ ਨੇ ਕਿਹਾ ਕਿ ਆਜ਼ਾਦੀ ਦੀ ਭਾਵਨਾ ਮਹਿਜ਼ ਇਕ ਯਾਦ ਨਹੀਂ, ਸਗੋਂ ਇਕ ਮਸ਼ਾਲ ਹੈ, ਜੋ ਅੱਗੇ ਵਧਣ ਲਈ ਸਾਡਾ ਮਾਰਗ ਦਰਸ਼ਨ ਕਰਦੀ ਰਹਿੰਦੀ ਹੈ। ਉਸ ਨੇ ਆਪਣੇ ਸੰਦੇਸ਼ ਵਿੱਚ ਕਿਹਾ, ‘ਆਓ ਅਸੀਂ ਉਸ ਅਸਾਧਾਰਨ ਯਾਤਰਾ ’ਤੇ ਵਿਚਾਰ ਕਰੀਏ, ਜੋ ਤੁਹਾਨੂੰ ਇੱਥੇ ਲੈ ਕੇ ਆਈ ਹੈ। ਇਸ ਇਤਿਹਾਸਕ ਮੌਕੇ ‘ਤੇ ਤੁਸੀਂ ਸਿਰਫ਼ ਇੱਕ ਤਰੀਕ ਨੂੰ ਯਾਦ ਨਹੀਂ ਕਰ ਰਹੇ ਹੋ, ਤੁਸੀਂ ਅਣਥੱਕ ਜਜ਼ਬੇ, ਦ੍ਰਿੜ ਇਰਾਦੇ ਅਤੇ ਅਟੁੱਟ ਉਮੀਦ ਦਾ ਸਨਮਾਨ ਕਰ ਰਹੇ ਹੋ, ਜਿਸ ਨੇ ਇੱਕ ਰਾਸ਼ਟਰ ਨੂੰ ਜਨਮ ਦਿੱਤਾ ਹੈ।’

ਮਿਲਬੇਨ ਨੇ ਕਿਹਾ ਕਿ ਭਾਰਤ ਇੱਕ ਰਾਸ਼ਟਰ ਅਤੇ ਇੱਕ ਸੱਭਿਅਤਾ ਹੈ, ਜੋ ਸਦੀਆਂ ਤੋਂ ਵੱਖ-ਵੱਖ ਸੰਸਕ੍ਰਿਤੀਆਂ, ਪਰੰਪਰਾਵਾਂ ਅਤੇ ਭਾਸ਼ਾਵਾਂ ਦੁਆਰਾ ਘੜੀ ਗਈ ਹੈ। ਅਣਗਿਣਤ ਕੁਰਬਾਨੀਆਂ ਦੇਣ ਵਾਲੇ ਤੁਹਾਡੇ ਪੁਰਖਿਆਂ ਨੇ ਇੱਕ ਅਜਿਹੀ ਧਰਤੀ ਦਾ ਸੁਪਨਾ ਦੇਖਿਆ ਸੀ, ਜਿੱਥੇ ਹਰ ਨਾਗਰਿਕ ਆਜ਼ਾਦੀ ਦੀ ਹਵਾ ਵਿੱਚ ਸਾਹ ਲਵੇ ਅਤੇ ਤਰੱਕੀ ਦੇ ਰਾਹ ’ਤੇ ਤੁਰੇ।

ਮਿਲਬੇਨ ਨੇ ਕਿਹਾ, ”ਪਿਆਰੇ ਭਾਰਤੀ ਭੈਣੋ ਅਤੇ ਭਰਾਵੋ, ਸੁਤੰਤਰਤਾ ਦਿਵਸ ਮੁਬਾਰਕ। ਅਟੁੱਟ ਦ੍ਰਿੜਤਾ ਨਾਲ ਭਵਿੱਖ ਦਾ ਸਾਹਮਣਾ ਕਰੋ, ਇਹ ਜਾਣਦੇ ਹੋਏ ਕਿ ਅੱਗੇ ਦਾ ਰਸਤਾ ਅੱਜ ਤੁਹਾਡੇ ਵੱਲੋਂ ਚੁੱਕੇ ਗਏ ਕਦਮਾਂ ਨਾਲ ਤੈਅ ਕੀਤਾ ਜਾਵੇਗਾ। ਜੈ ਹਿੰਦ! ਜੈ ਹਿੰਦ! ਜੈ ਹਿੰਦ, ਭਾਰਤ!”

ਜ਼ਿਕਰਯੋਗ ਹੈ ਕਿ ਮੈਰੀ ਮਿਲਬੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਸੀ ਅਤੇ ਪ੍ਰਧਾਨ ਮੰਤਰੀ ਦੇ ਪੈਰ ਛੂਹੇ ਸਨ।

Add a Comment

Your email address will not be published. Required fields are marked *