ਅਦਾਰਾ ਮਹਿਕ ਏ ਵਤਨ ਵੱਲੋਂ ਹਰਦੇਵ ਮਾਹੀਨੰਗਲ,ਕੁਲਵਿੰਦਰ ਸਿੰਘ ਝਾਮਟ ਅਤੇ ਕਾਲਾ ਬਰਾੜ ਦਾ ਸਨਮਾਨ

ਆਕਲੈਂਡ- ਮਹਿਕ ਏ ਵਤਨ ਦੇ ਸੰਪਾਦਕ ਹਰਦੇਵ ਬਰਾੜ ਵੱਲੋਂ 13 ਅਗਸਤ ਨੂੰ ਈ-ਪੇਪਰ ਦਾ ਤੀਸਰਾ ਅੰਕ ਰਿਲਿਜ਼ ਕੀਤਾ ਗਿਆ ਸੀ। ਜਿਸ ਵਿੱਚ ਮੁੱਖ ਮਹਿਮਾਨ ਮਾਊਂਟ ਰੋਸਕਲਵੈਲ ਮੈਮਰੋਲ ਹਾਲ ਵਿੱਚ ਮਾਇਕਲ ਵੁੱਡ ਐਮ.ਪੀ, ਮਾਊਂਟ ਰੋਸਕਲ ਸਾਬਕਾ ਇਮੀਗ੍ਰੇਸ਼ਨ ਟਰਾਂਸਪੋਰਟ ਮੰਤਰੀ ਸ਼ਾਮਿਲ ਹੋਏ ਅਤੇ ਈ-ਪੇਪਰ ਲਾਂਚ ਕੀਤਾ ਗਿਆ।

ਮਾਇਕਲ ਵੁੱਡ ਨੇ ਆਪਣੇ ਇਸ ਪ੍ਰੋਗਰਾਮ ਵਿੱਚ ਹਰਦੇਵ ਬਰਾੜ ਜੀ ਵੱਲੋਂ ਕੀਤੇ ਭਾਈਚਾਰਕ ਕੰਮਾਂ ਦੀ ਸ਼ਲਾਘਾ ਕੀਤੀ । ਮਹਿਕ ਏ ਵਤਨ ਈ-ਪੇਪਰ ਅੰਕ-3 ਰਿਲਿਜ਼ ਹੋਣ ‘ਤੇ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਸਾਹਿਤਕ ਮਿਲਨੀ ਦੌਰਾਨ ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ ਵੱਲੋਂ ਵਿਸ਼ੇਸ ਤੌਰ ਤੇ ਵਧਾਈ ਦਿੱਤੀ ਗਈ ਅਤੇ ਦੇਸ਼ ਦੀ ਅਜ਼ਾਦੀ ਨੂੰ ਸਨਮਾਨਿਤ ਦੇਸ਼ ਭਗਤੀ ਗੀਤ ਗਾ ਕੇ ਲੋਕਾਂ ਦਾ ਖੂਬ ਮੰਨੋਰੰਜਨ ਕੀਤਾ ਗਿਆ। ਨਿਊਜ਼ੀਲੈਂਡ ਦੇ ਐੱਮ .ਪੀ ਮਾਇਕਲ ਵੁੱਡ ਵੱਲੋਂ ਸਨਮਾਨ ਪੱਤਰ ਵੀ ਦਿੱਤਾ ਗਿਆ। ਹਰਦੇਵ ਬਰਾੜ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਸ਼ਲਾਘਾ ਕੀਤੀ ਅਤੇ ਹਮੇਸ਼ਾ ਉਹਨਾਂ ਨੂੰ ਸਹਿਯੋੋਗ ਦੇਣ ਲਈ ਵਿਚਾਰ ਸਾਂਝੇ ਕੀਤੇ। ਹਰਦੇਵ ਬਰਾੜ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸੈਂਟਰ ਸਿੱਖ ਸੁਸਾਇਟੀ ਦੇ ਪ੍ਰ੍ਧਾਨ ਸ.ਦਲਜੀਤ ਸਿੰਘ,ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦੇ ਸ.ਰਣਬੀਰ ਸਿੰਘ ਲਾਲੀ ਵੱਲੋਂ ਹਰਦੇਵ ਬਰਾੜ ਨੂੰ ਅੰਕ ਰਿਲਿਜ਼ ਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ ਅਤੇ ਸ.ਦਲਜੀਤ ਸਿੰਘ ਨੇ ਉਹਨਾਂ ਨੂੰ ਸਹਿਯੋੋਗ ਦੇਣ ਲਈ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਉਹਨਾਂ ਨਾਲ ਹਮੇਸ਼ਾ ਖੜ੍ਹੇ ਰਹਿਣਗੇ ।

Add a Comment

Your email address will not be published. Required fields are marked *