ਆਜ਼ਾਦੀ ਦਿਹਾੜੇ ਮੌਕੇ ਤਿਰੰਗੇ ਨਾਲ ਜਗਮਗਾ ਉਠਿਆ ਗਣਪਤ ਪੁਲ

ਜੰਮੂ- ਭਾਰਤ ਨੇ ਮੰਗਲਵਾਰ ਨੂੰ ਆਪਣਾ 77ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ। ਇਸ ਸਾਲ ਆਜ਼ਾਦੀ ਦਿਹਾੜੇ ਦੀ ਖ਼ਾਸ ਗੱਲ ਇਹ ਹੈ ਕਿ ਜੰਮੂ-ਕਸ਼ਮੀਰ ਵਿਚ ਦੇਸ਼ ਭਗਤੀ ਦੀ ਭਾਵਨਾ ਪੂਰੇ ਜ਼ੋਰਾਂ ‘ਤੇ ਹੈ। ਡੋਡਾ ਵਿਚ ਐਤਵਾਰ ਸ਼ਾਮ ਨੂੰ ਗਣਪਤ ਬ੍ਰਿਜ ਨੂੰ ਤਿਰੰਗੇ ਦੇ ਰੰਗ ‘ਚ ਰੌਸ਼ਨ ਕੀਤਾ ਗਿਆ ਅਤੇ ਇਸ ਮੌਕੇ ਇਕ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ। ਡੋਡਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਂਝਾ ਕੀਤੇ ਗਏ ਇਕ ਵੀਡੀਓ ਵਿਚ ਕਈ ਲੋਕ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਉਂਦੇ ਹੋਏ ਆਪਣੇ ਸਿਰ ਦੇ ਉੱਪਰ ਇਕ ਲੰਬਾ ਭਾਰਤੀ ਝੰਡਾ ਲੈ ਜਾਂਦੇ ਹੋਏ ਵਿਖਾਇਆ ਗਿਆ ਹੈ।

ਡੋਡਾ ਸਮੇਤ ਪੂਰਾ ਜੰਮੂ-ਕਸ਼ਮੀਰ ਆਜ਼ਾਦੀ ਦੇ ਜਸ਼ਨ ਵਿਚ ਡੁੱਬਿਆ ਵੇਖਿਆ ਗਿਆ ਅਤੇ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਤੋਂ ਡਲ ਝੀਲ ਕੰਢੇ ਬਾਟਨਿਕਲ ਗਾਰਡਨ ਤੱਕ ਤਿਰੰਗਾ ਰੈਲੀ ਨੂੰ ਹਰੀ ਝੰਡੀ ਵਿਖਾਈ। ਮਨੋਜ ਸਿਨਹਾ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦਾ ਆਸਮਾਨ ਤਿਰੰਗੇ ਨਾਲ ਚਮਕ ਰਿਹਾ ਹੈ।

Add a Comment

Your email address will not be published. Required fields are marked *