ਨਿਊਜ਼ੀਲੈਂਡ ਪੁਲਿਸ ਨੇ ਮੈਨੂਕਾਊ ਤੋਂ ਏ ਕਲਾਸ ਨਸ਼ਾ ਕੀਤਾ ਕਾਬੂ
![](http://mehakewattan.com/wp-content/uploads/2023/08/Untitled-8.png)
ਆਕਲੈਂਡ- ਅੱਜ ਦੇ ਆਧੁਨਿਕ ਯੁੱਗ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਅਜਿਹੀ ਆਦਤ ਪੈ ਚੁੱਕੀ ਹੈ ਕਿ ਉਹ ਆਪਣੀ ਜਿੰਦਗੀ ਵਿੱਚ ਗਲਤ ਸਹੀ ਦੀ ਪਹਿਚਾਣ ਕਰਨਾ ਵੀ ਭੁੱਲ ਜਾਂਦੇ ਹਨ। ਨਸ਼ੇ ਕਾਰਨ ਅਨੇਕਾਂ ਘਰ ਬਰਬਾਦ ਹੋ ਚੁੱਕੇ ਹਨ ‘ਤੇ ਹੋ ਰਹੇ ਹਨ। ਨਿਊਜ਼ੀਲੈਂਡ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮਾਰਚ ਵਿਚ ਜੋ ‘ਹਨੀ ਬੀਅਰ’ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਵਿੱਚ ਫੜੀ ਗਈ ਨਸ਼ੇ ਦੀ ਖੇਪ ਨਿਊਜ਼ੀਲੈਂਡ ਪੁਲਿਸ ਲਈ ਸਭ ਤੋਂ ਵੱਡੀ ਸਫਲਤਾ ਸਾਬਿਤ ਹੋਈ ਹੈ। ਉਸ ਬੀਅਰ ਵਿੱਚੋ ਕੁੱਲ 747 ਕਿਲੋ ਮੈੱਥ ਹਾਸਿਲ ਕੀਤੀ ਜਾ ਚੁੱਕੀ ਹੈ, ਜੋ ਕਿ ਨਿਊਜ਼ੀਲੈਂਡ ਵਿੱਚ ਕਲਾਸ ਏ ਦਾ ਨਸ਼ਾ ਹੈ। ਇਹ ਨਸ਼ਾ ਪੁਲਿਸ ਨੂੰ ਮੈਨੂਕਾਊ ਦੇ ਰਯਾਨ ਪੈਲੇਸ ਤੋਂ ਸਰਚ ਵਾਰੰਟ ਤੋਂ ਬਾਅਦ ਹਾਸਿਲ ਹੋਇਆ। ਤੇ ਇਸ ਮਾਮਲੇ ਵਿੱਚ 2 ਵਿਅਕਤੀਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।ਨਸ਼ੀਲੇ ਪਦਾਰਥ ਮੈੱਥ ਨੂੰ ਹਨੀ ਬੀਅਰ ਹਾਊਸ ਬੀਅਰ ਵਿੱਚ ਰਲਾਕੇ ਨਿਊਜ਼ੀਲੈਂਡ ਇਮਪੋਰਟ ਕੀਤਾ ਗਿਆ ਸੀ। ਇਸ ਨਸ਼ੀਲੀ ਬੀਅਰ ਨੂੰ ਪੀਣ ਕਰਕੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ। ਕਲਾਸ ਏ ਨਸ਼ੇ ਦਾ ਮਾਮਲਾ ਇੱਕ ਗੰਭੀਰ ਅਪਰਾਧ ਮੰਨਿਆਂ ਜਾਂਦਾ ਹੈ ਤੇ ਕਲਾ ਏ ਨਸ਼ੇ ਦੀ ਸਪਲਾਈ ਲਈ ਉਮਰ ਕੈਦ ਦੀ ਸਜਾਤੇ ਇਸ ਨਸ਼ਾ ਜਿਸ ਦੇ ਕਬਜੇ ‘ਚੋਂ ਮਿਲਿਆ ਹੋਵੇ ਉਸਨੂੰ 10 ਸਾਲ ਦੀ ਸਜਾ ਜਰੂਰ ਹੁੰਦੀ ਹੈ।