ਸਿੰਧੀ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਨੂੰ ਗੋਲ਼ੀਆਂ ਮਾਰ ਕੇ ਕਤਲ
August 15, 2023
![](http://mehakewattan.com/wp-content/uploads/2023/08/2023_5image_15_44_102197098firing-ll.jpg)
ਗੁਰਦਾਸਪੁਰ –ਇਕ ਨਿੱਜੀ ਸਿੰਧੀ ਅਖ਼ਬਾਰ ਅਤੇ ਉਸ ਦੇ ਟੀ. ਵੀ. ਚੈਨਲ ਨਾਲ ਜੁੜੇ ਸੀਨੀਅਰ ਪੱਤਰਕਾਰ ਜਾਨ ਮੁਹੰਮਦ ਮਹਾਰ ਦਾ ਐਤਵਾਰ ਦੇਰ ਸ਼ਾਮ ਪਾਕਿਸਤਾਨ ਦੇ ਕੁਈਨਜ਼ ਰੋਡ ’ਤੇ ਸੇਂਟ ਜ਼ੇਵੀਅਰ ਸਕੂਲ ਨੇੜੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੋਕਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਪੁਲਸ ਨੇ ਕਿਹਾ ਕਿ ਪੱਤਰਕਾਰ ਦੇ ਸਿਰ ਤੇ ਅੱਖਾਂ ਕੋਲ ਕਈ ਗੋਲ਼ੀਆਂ ਲੱਗੀਆਂ। ਗੰਭੀਰ ਹਾਲਤ ਵਿਚ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸਰਜਰੀ ਦੌਰਾਨ ਉਸ ਦੀ ਮੌਤ ਹੋ ਗਈ। ਹਮਲੇ ਦੇ ਪਿੱਛੇ ਦਾ ਮਕਸਦ ਤੁਰੰਤ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਦਾ ਮੰਨਣਾ ਹੈ ਕਿ ਪੁਰਾਣੀ ਦੁਸ਼ਮਣੀ ਕਾਰਨ ਕਤਲ ਹੋਇਆ ਹੈ।