ਦਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਨੂੰ ਨਹੀ ਮਿਲੀ ਟੋਰੰਟੋ ਫਿਲਮ ਫੈਸਟੀਵਲ ਵਿੱਚ ਜਗ੍ਹਾਂ

ਆਕਲੈਂਡ- ਪੰਜਾਬ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੇ ਸੁਰਾਂ ਨਾਲ ਹਮੇਸ਼ਾ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਦਲਜੀਤ ਦੌਸਾਂਝ ਦੀ ਫਿਲਮ ‘ਪੰਜਾਬੀ 95’ ਦੀ ਟੋਰੰਟੋ ਫਿਲਮ ਫੈਸਟੀਵਲ ਵਿੱਚ ਵਰਲਡ ਪ੍ਰੀਮੀਅਰ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫਿਲਮ ਫੈਸਟੀਵਲ ਟੋਰੰਟੋ ਵਿੱਚ 7 ਸਤੰਬਰ ਨੂੰ ਸ਼ੁਰੂ ਹੋਣਾ ਹੈ। ਜਿਸ ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਫਿਲਮਾਂ ਪ੍ਰਦਰਸਿ਼ਤ ਕੀਤੀਆਂ ਜਾਂਦੀਆਂ ਹਨ। ਪੰਜਾਬ 95 ਫਿਲਮ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ‘ਤੇ ਬਣੀ ਇਸ ਫਿਲਮ ਨੂੰ ਫੈਸਟੀਵਲ ਵਿੱਚ ਥਾਂ ਨਾ ਦਿੱਤੇ ਜਾਣ ਦੀ ਕੋਈ ਵੀ ਅਧਿਕਾਰਿਤ ਬਿਆਨ ਟੋਰੰਟੋ ਫਿਲਮ ਫੈਸਟੀਵਲ ਵੱਲੋਂ ਨਹੀਂ ਦਿੱਤਾ ਗਿਆ। ਜਸਵੰਤ ਸਿੰਘ ਖਾਲੜਾ ਨੇ ਪੰਜਾਬ ਪੁਲਿਸ ਵੱਲੋਂ ਉਸ ਕਾਲੇ ਦੌਰ ਵਿੱਚ ਜਾਅਲੀ ਐਨਕਾਊਟਰਾਂ ਰਾਂਹੀ ਕਤਲ ਕੀਤੇ ਗਏ ਅਣਗਿਣਤ ਸਿੱਖ ਨੌਜਵਾਨਾਂ ਦੇ ਕਤਲ ਦੇ ਘਿਨੌਣੇ ਕਾਰਨਾਮੇ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ ਸੀ। 1984 ਤੋਂ 1994 ਦੇ ਦਸ ਸਾਲਾਂ ਦੇ ਸਮੇਂ ਦੇ ਵਿਚਕਾਰ ਬਿਨ੍ਹਾਂ ਪਹਿਚਾਣ ਵਾਲੀਆਂ ਹਜ਼ਾਰਾਂ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਦੀ ਛਾਣਬੀਣ ਲਈ ਉਹਨਾਂ ਦਿਨ-ਰਾਤ ਇੱਕ ਕਰ ਦਿੱਤਾ ਸੀ। 1995 ਵਿੱਚ ਉਹ ਭੇਦਭਰੇ ਹਲਾਤਾਂ ਵਿੱਚ ਗੁੰਮਸ਼ੁਦਾ ਹੋ ਗਏ ਸਨ। ਤੇ ਇਸ ਮਾਮਲੇ ਵਿੱਚ 4 ਪੁਲਿਸ ਕਰਮਚਾਰੀਆਂ ਦੀ 2005 ਵਿੱਚ ਗ੍ਰਿਫਤਾਰੀ ਕੀਤੀ ਗਈ ਸੀ , ਜਿਹਨਾਂ ਦੀ 7 ਸਾਲ ਦੀ ਜੇਲ੍ਹ ਦੀ ਸਜਾ ਨੂੰ ਪੰਜਾਬ ਹਰਿਆਣਾ ਅਦਾਲਤ ਵੱਲੋਂ 2007 ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਫਿਲਮ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਦੇ ਆਧਾਰਿਤ ਹੈ ਅਤੇ ਰੋਣੀ ਸਕਿਰਊਵਾਲਾ ਦੇ ਬੈਨਰ ਹੇਠ ਬਣਾਈ ਗਈ ਹੈ।

Add a Comment

Your email address will not be published. Required fields are marked *