ਚੀਨ ਨੂੰ ਲੱਗੇਗਾ ਵੱਡਾ ਝਟਕਾ, Apple ਤੇ TATA ਦਰਮਿਆਨ ਹੋ ਸਕਦੀ ਹੈ ਵੱਡੀ ਡੀਲ

ਨਵੀਂ ਦਿੱਲੀ  – ਟਾਟਾ ਗਰੁੱਪ ਹੁਣ ਭਾਰਤ ’ਚ ਆਈਫੋਨ ਬਣਾ ਸਕਦਾ ਹੈ। ਖਬਰ ਹੈ ਕਿ ਟਾਟਾ ਗਰੁੱਪ ਇਕ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਜੁਆਇੰਟ ਵੈਂਚਰ ਸਥਾਪਿਤ ਕਰ ਸਕਦਾ ਹੈ ਅਤੇ ਇਸ ਲਈ ਟਾਟਾ ਦੀ ਐਪਲ ਇੰਕ ਦੇ ਤਾਈਵਾਨੀ ਸਪਲਾਇਰ ‘ਵਿਸਟ੍ਰਾਨ ਕਾਰਪੋ’ ਨਾਲ ਗੱਲਬਾਤ ਚੱਲ ਰਹੀ ਹੈ।

ਭਾਰਤ ’ਚ ਆਈਫੋਨ ਬਣਨ ਤੋਂ ਬਾਅਦ ਚੀਨੀ ਕੰਪਨੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇੰਨਾ ਹੀ ਨਹੀਂ ਐਪਲ ਇੰਕ ਤੋਂ ਬਾਅਦ ਹੋਰ ਵਿਦੇਸ਼ੀ ਕੰਪਨੀਆਂ ਵੀ ਭਾਰਤ ’ਚ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਉਦਯੋਗ ਸਥਾਪਿਤ ਕਰਨ ਲਈ ਆਪਣੇ ਕਦਮ ਅੱਗੇ ਵਧਾ ਸਕਦੀਆਂ ਹਨ। ਇਸ ਨਾਲ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਅਤੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ’ਚ ਚੀਨ ’ਤੇ ਆਪਣੀ ਨਿਰਭਰਤਾ ਘੱਟ ਕਰਨ ’ਚ ਭਾਰਤ ਦਾ ਇਕ ਵੱਡਾ ਕਦਮ ਹੋਵੇਗਾ।

ਐਪਲ ਭਾਰਤ ’ਚ ਵਧਾਉਣਾ ਚਾਹੁੰਦਾ ਹੈ ਕਾਰੋਬਾਰ

ਬਲੂਮਬਰਗ ਦੀ ਰਿਪੋਰਟ ਮੁਤਾਬਕ ਐਪਲ ਇੰਕ ਭਾਰਤੀ ਮਾਰਕੀਟ ’ਚ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਸਾਂਝੇ ਉਦਯੋਗ ਨੂੰ ਬੜ੍ਹਾਵਾ ਦੇਣਾ ਚਾਹੁੰਦਾ ਹੈ। ਇਸ ਲਈ ਉਹ ਟਾਟਾ ਗਰੁੱਪ ਦੇ ਸੰਪਰਕ ’ਚ ਹੈ ਅਤੇ ਛੇਤੀ ਹੀ ਟਾਟਾ ਅਤੇ ਐਪਲ ਕੰਪਨੀ ਦਰਮਿਆਨ ਇਕ ਡੀਲ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਜੇ ਇਹ ਡੀਲ ਸਫਲ ਹੁੰਦੀ ਹੈ ਤਾਂ ਟਾਟਾ ਭਾਰਤ ’ਚ ਆਈਫੋਨ ਬਣਾਉਣ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਜਾਏਗੀ। ਮੌਜੂਦਾ ਸਮੇਂ ’ਚ ਮੁੱਖ ਤੌਰ ’ਤੇ ਚੀਨ ਅਤੇ ਭਾਰਤ ’ਚ ਵਿਸਟ੍ਰਾਨ ਅਤੇ ਫਾਕਸਕਾਨ ਤਕਨਾਲੋਜੀ ਗਰੁੱਪ ਵਰਗੇ ਤਾਈਵਾਨ ਦੇ ਨਿਰਮਾਣ ਦਿੱਗਜ਼ਾਂ ਵਲੋਂ ਅਸੈਂਬਲ ਕੀਤੀ ਜਾਂਦੀ ਹੈ।

Add a Comment

Your email address will not be published. Required fields are marked *