PM ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ‘ਤੇ ਦਿੱਤੀ ਵਧਾਈ

ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ ’ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਵੱਡਾ ਰਿਕਾਰਡ ਬਣਾ ਲਿਆ ਹੈ। ਭਾਰਤ ਨੇ ਚੌਥੀ ਵਾਰ ਇਹ ਟਰਾਫੀ ਜਿੱਤੀ ਹੈ, ਅਜਿਹਾ ਕਰਕੇ ਉਸ ਨੇ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਇਹ ਟਰਾਫੀ 3 ਵਾਰ ਜਿੱਤੀ ਸੀ। ਟੀਮ ਇੰਡੀਆ ਦੀ ਜਿੱਤ ਵਿਚ ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਅਕਾਸ਼ਦੀਪ ਸਿੰਘ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ।

ਇਸ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ, “ਸਾਡੀ ਪੁਰਸ਼ ਹਾਕੀ ਟੀਮ ਨੂੰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤ ਲਈ ਵਧਾਈ। ਇਹ ਭਾਰਤ ਦੀ ਚੌਥੀ ਜਿੱਤ ਹੈ ਅਤੇ ਇਹ ਸਾਡੇ ਖਿਡਾਰੀਆਂ ਦੇ ਅਣਥੱਕ ਸਮਰਪਣ, ਸਖ਼ਤ ਸਿਖਲਾਈ ਅਤੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ। ਟੀਮ ਦੇ ਅਸਾਧਾਰਨ ਪ੍ਰਦਰਸ਼ਨ ਨੇ ਪੂਰੇ ਦੇਸ਼ ਵਿੱਚ ਅਥਾਹ ਮਾਣ ਦੀ ਭਾਵਨਾ ਪੈਦਾ ਕੀਤੀ ਹੈ। ਸਾਡੇ ਖਿਡਾਰੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।”

Add a Comment

Your email address will not be published. Required fields are marked *