Asia Cup 2022 : ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

 ਲੈੱਗ ਸਪਿਨਰ ਵਾਨਿੰਦ ਹਸਰੰਗਾ ਦੀ ਅਗਵਾਈ ‘ਚ ਸਪਿਨਰਾਂ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਦੇ ਅਰਧ ਸੈਂਕੜੇ ਨਾਲ ਸ਼੍ਰੀਲੰਕਾ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਆਖਰੀ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ ਇੱਥੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਹ ਮੁਕਾਬਲਾ ਲਗਭਗ ਫਾਈਨਲ ਦਾ ਅਭਿਆਸ ਹੀ ਸੀ ਕਿਉਂਕਿ ਐਤਵਾਰ ਨੂੰ ਇਹੀ ਦੋਵੇਂ ਟੀਮਾਂ ਫਾਈਨਲ ਵਿਚ ਖੇਡਣਗੀਆਂ।

ਪਾਕਿਸਤਾਨ ਦੇ 122 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੂੰ ਨਿਸਾਂਕਾ ਦੀਆਂ 48 ਗੇਂਦਾਂ ’ਤੇ 5 ਚੌਕਿਆਂ ਤੇ 1 ਛੱਕੇ ਨਾਲ ਅਜੇਤੂ 55 ਦੌੜਾਂ ਦੀ ਪਾਰੀ ਤੇ ਭਾਨੁਕਾ ਰਾਜਪਕਸ਼ੇ (24) ਨਾਲ ਉਸ ਦੀ ਚੌਥੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨਾਲ 17 ਓਵਰਾਂ ਵਿਚ ਹੀ 5 ਵਿਕਟਾਂ ’ਤੇ 124 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਸ਼੍ਰੀਲੰਕਾ ਦੀ ਟੀਮ ਸੁਪਰ-4 ਗੇੜ ਵਿਚ ਅਜੇਤੂ ਰਹੀ। ਇਸ ਤੋਂ ਪਹਿਲਾਂ ਲੈੱਗ ਸਪਿਨਰ ਵਾਨਿੰਦੂ ਹਸਰੰਗਾ (21 ਦੌੜਾਂ ’ਤੇ 3 ਵਿਕਟਾਂ) ਤੇ ਆਫ ਸਪਿਨਰਾਂ ਮਹੀਸ਼ ਤੀਕਸ਼ਣਾ (21 ਦੌੜਾਂ ’ਤੇ 2 ਵਿਕਟਾਂ) ਤੇ ਧਨੰਜਯ ਡਿਸਿਲਵਾ (18 ਦੌੜਾਂ ’ਤੇ 1 ਵਿਕਟ) ਦੀ ਫਿਰਕੀ ਦੇ ਜਾਦੂ ਸਾਹਮਣੇ ਪਾਕਿਸਤਾਨ ਦੀ ਟੀਮ 19.1 ਓਵਰਾਂ ਵਿਚ 121 ਦੌੜਾਂ ’ਤੇ ਢੇਰ ਹੋ ਗਈ ਸੀ।

Add a Comment

Your email address will not be published. Required fields are marked *