ਕਬੱਡੀ ਦੇ ਮਸ਼ਹੂਰ ਖਿਡਾਰੀ ਮਨੂ ਮਸਾਣਾ ਦੀ ਮੌਤ

ਆਕਲੈਂਡ- ਪਿੰਡ ਮਸਾਣਾ ਤੋਂ ਉੱਠੇ ਮਸ਼ਹੂਰ ਕਬੱਡੀ ਖਿਡਾਰੀ ਮਨੂ ਮਸਾਣਾ ਦੀ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹੋ ਰਹੇ ਕਬੱਡੀ ਮੈਚ ਵਿੱਚ ਮੌਤ ਹੋ ਗਈ ਹੈ। ਬਾਬਾ ਬਹਾਦਰ ਸਿੰਘ ਦੇ ਅਸਥਾਨ ਖਤਰਾਏ ਕਲਾਂ ਵਿਖੇ ਚੱਲ ਰਹੇ ਕਬੱਡੀ ਮੈਂਚ ਦੌਰਾਨ ਮੰਨੂ ਮਸਾਣਾ ਨੂੰ ਸੱਟ ਲੱਗ ਗਈ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਅਚਾਨਕ ਉਹਨਾਂ ਦੀ ਮੌਤ ਹੋ ਗਈ। 4 ਮਹੀਨੇ ਪਹਿਲਾਂ ਮਨੂ ਦੇ ਪਿਤਾ ਜੀ ਦੀ ਮੌਤ ਹੋਣ ਦਾ ਘਾਟਾ ਪਰਿਵਾਰ ਅਜੇ ਨਹੀ ਝੱਲ ਪਾ ਰਿਹਾ ਸੀ ਉਹਨਾਂ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਮਨੂੰ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪਰ ਮਾਂ ਖੇਡ ਕਬੱਡੀ ਸਦਕਾ ਉਸਨੇ ਦੁਨਿਆ ਭਰ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਸੀ।
ਮਨੂੰ ਦੀ ਉਮਰ 35 ਸਾਲ ਦੀ ਸੀ ਉਹ ਆਪਣੇ ਮਗਰ ਇਕ ਸਾਲ ਦੀ ਧੀ, ਪਤਨੀ ਤੇ ਮਾਂ ਨੂੰ ਛੱਡ ਕੇ ਚਲੇ ਗਏ। ਮਨੂੰ ਦਾ ਭਰਾ ਵਿਦੇਸ਼ ਵਿੱਚ ਰਹਿ ਰਿਹਾ ਹੈ ਜਿਸਨੂੰ ਉਸਨੇ ਹੀ ਵਿਦੇਸ਼ ਭੇਜਿਆ ਸੀ।
ਮਨੂ ਮਸਾਣਾ ਕੁਝ ਮਹੀਨੇ ਪਹਿਲਾਂ ਕਬੱਡੀ ਫੈਡਰੇਸ਼ਨ ਆਫ ਨਿਊਜੀਲੈ਼ਂਡ ਦੇ ਸੱਦੇ ‘ਤੇ ਨਿਊਜੀ਼ਲੈਂਡ ਵੀ ਖੇਡਣ ਆਇਆ ਸੀ ਅਤੇ ਕਲਗੀਧਰ ਸਪੋਰਟਸ ਕਲੱਬ ਵੱਲੋਂ ਖੇਡਦਿਆਂ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਬੇਵਕਤੀ ਮੌਤ ‘ਤੇ ਸਮੂਹ ਕਬੱਡੀ ਫੈਡਰੇਸ਼ਨ ਮੈਂਬਰਾਂ ਅਤੇ ਕਲਗੀਧਰ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਰਿਵਾਰ ਅਤੇ ਕਬੱਡੀ ਖੇਡ ਜਗਤ ਲਈ ਇਹ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ।

Add a Comment

Your email address will not be published. Required fields are marked *