ਲੁਧਿਆਣਾ-ਰਾਹ ‘ਚੋਂ ਹੀ ਚੁੱਕ ਕਾਰ ‘ਚ ਸੁੱਟਿਆ 22 ਸਾਲਾਂ ਦਾ ਮੁੰਡਾ
August 11, 2023
ਲੁਧਿਆਣਾ ਦੇ ਡਾਬਾ ਇਲਾਕੇ ‘ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ 22 ਸਾਲਾਂ ਦੇ ਮੁੰਡੇ ਨੂੰ ਅਗਵਾ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਅਗਵਾਕਾਰ ਕਰੇਟਾ ਕਾਰ ‘ਤੇ ਆਏ ਅਤੇ ਰਾਹ ‘ਚੋਂ ਹੀ ਮੁੰਡੇ ਨੂੰ ਚੁੱਕ ਕੇ ਆਪਣੀ ਕਾਰ ‘ਚ ਸੁੱਟ ਲਿਆ। ਮੁੰਡਾ ਅਗਵਾ ਕਰਨ ਤੋਂ ਬਾਅਦ ਉਕਤ ਲੋਕ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਕਿ ਜਿਸ ਕਾਰ ‘ਚ ਮੁੰਡੇ ਨੂੰ ਅਗਵਾ ਕੀਤਾ ਗਿਆ, ਉਹ ਲੁਧਿਆਣਾ ਨੰਬਰ ਦੀ ਹੈ। ਪੁੱਤ ਦੇ ਅਗਵਾ ਹੋਣ ਬਾਰੇ ਪਤਾ ਲੱਗਦੇ ਹੀ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ।
ਉਨ੍ਹਾਂ ਨੇ ਥਾਣਾ ਡਾਬਾ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁਧਿਆਣਾ ਨੰਬਰ ਦੀ ਕਾਰ ਹੋਣ ਦੇ ਬਾਵਜੂਦ ਵੀ ਪੁਲਸ ਅਜੇ ਤੱਕ ਨੌਜਵਾਨ ਬਾਰੇ ਕੁੱਝ ਵੀ ਪਤਾ ਨਹੀਂ ਕਰਵਾ ਸਕੀ ਹੈ।