ਮਿਸ ਯੂਨੀਵਰਸ ਦੀਆਂ 6 ਮੁਕਾਬਲੇਬਾਜ਼ਾਂ ਦਾ ਗੰਭੀਰ ਇਲਜ਼ਾਮ

ਮੁੰਬਈ : ਮਿਸ ਯੂਨੀਵਰਸ ਇੰਡੋਨੇਸ਼ੀਆਈ ਸੁੰਦਰਤਾ ਮੁਕਾਬਲਾ 29 ਜੁਲਾਈ ਤੋਂ 3 ਅਗਸਤ ਤੱਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਮੁਕਾਬਲੇ ‘ਚ ਹਿੱਸਾ ਲੈ ਰਹੇ 6 ਮੁਕਾਬਲੇਬਾਜ਼ਾਂ ਨੇ ਆਯੋਜਕਾਂ ‘ਤੇ ਗੰਭੀਰ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਨ੍ਹਾਂ ਪ੍ਰਤੀਯੋਗੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਬਾਡੀ ਚੈੱਕ ਦੇ ਨਾਂ ‘ਤੇ 20 ਲੋਕਾਂ ਦੇ ਸਾਹਮਣੇ ਟਾਪਲੈੱਸ ਕੀਤਾ ਗਿਆ। 

ਰਿਪੋਰਟਾਂ ਦੀ ਮੰਨੀਏ ਤਾਂ ਇੰਡੋਨੇਸ਼ੀਆ ਪੁਲਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਕਾਰਤਾ ‘ਚ 29 ਜੁਲਾਈ ਤੋਂ 3 ਅਗਸਤ ਦਰਮਿਆਨ ਹੋਏ ਇਸ ਸੁੰਦਰਤਾ ਮੁਕਾਬਲੇ ‘ਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦਾ ਕਹਿਣਾ ਹੈ ਕਿ ਪ੍ਰਬੰਧਕ ਉਨ੍ਹਾਂ ‘ਚੋਂ 5 ਨੂੰ ਵੱਖ-ਵੱਖ ਕਮਰਿਆਂ ‘ਚ ਲੈ ਗਏ। ਉਨ੍ਹਾਂ ਦੱਸਿਆ ਕਿ ਉੱਥੇ ਪਹਿਲਾਂ ਤੋਂ ਹੀ 20 ਦੇ ਕਰੀਬ ਲੋਕ ਮੌਜੂਦ ਸਨ। ਜਿੱਥੇ ਉਸ ਨੂੰ ਸਰੀਰ ਦੀ ਜਾਂਚ ਦੇ ਬਹਾਨੇ ਆਪਣਾ ਅੰਡਰਵੀਅਰ ਉਤਾਰਨ ਲਈ ਕਿਹਾ ਗਿਆ।

ਮੁਕਾਬਲੇਬਾਜ਼ਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉੱਥੇ ਮੌਜੂਦ ਸਾਰੇ ਲੋਕ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰ ਰਹੇ ਸਨ ਅਤੇ ਵੀਡੀਓ ਬਣਾ ਰਹੇ ਸਨ। ਰਿਪੋਰਟਾਂ ਮੁਤਾਬਕ, ਇਨ੍ਹਾਂ ਪ੍ਰਤੀਯੋਗੀਆਂ ਦੀ ਵਕੀਲ ਮੇਲਿਸਾ ਐਂਗਰੇਨੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘5 ਮੁਕਾਬਲੇਬਾਜ਼ਾਂ ਦੀਆਂ ਟਾਪਲੈੱਸ ਤਸਵੀਰਾਂ ਕਲਿੱਕ ਕੀਤੀਆਂ ਗਈਆਂ ਸਨ, ਜਦੋਂਕਿ ਮੁਕਾਬਲੇ ਲਈ ਅਜਿਹੀ ਜਾਂਚ ਦੀ ਕੋਈ ਲੋੜ ਨਹੀਂ ਸੀ।’

ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੇ ਮੁਕਾਬਲੇਬਾਜ਼ਾਂ ‘ਚੋਂ ਇਕ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ, ”ਕੁਝ ਪ੍ਰਤੀਯੋਗੀਆਂ ਨੂੰ ਇਕ ਪਾਸੇ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਪੋਜ਼ ਦੇਣ ਲਈ ਕਿਹਾ ਗਿਆ, ਜਿਸ ‘ਚ ਉਨ੍ਹਾਂ ਦੀਆਂ ਲੱਤਾਂ ਨੂੰ ਖੋਲ੍ਹਣਾ ਸ਼ਾਮਲ ਸੀ।” ਉਸ ਨੇ ਦੱਸਿਆ ਕਿ, ”ਮੈਨੂੰ ਲੱਗਾ ਜਿਵੇਂ ਉਹ ਲਗਾਤਾਰ ਮੇਰੇ ਵੱਲ ਦੇਖ ਰਿਹਾ ਹੋਵੇ। ਮੈਂ ਬਹੁਤ ਉਲਝਣ ਅਤੇ ਅਸਹਿਜ ਮਹਿਸੂਸ ਕਰ ਰਿਹਾ ਸੀ।”

Add a Comment

Your email address will not be published. Required fields are marked *