ਗਾਇਕ ਮੀਕਾ ਸਿੰਘ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

ਮੁੰਬਈ– ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਹ ਵੀ ਖ਼ਬਰ ਹੈ ਕਿ ਮੀਕਾ ਸਿੰਘ ਨੂੰ ਹਸਪਤਾਲ ‘ਚ ਵੀ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਸਫ਼ਰ ਕਰਨਾ ਪੈ ਰਿਹਾ ਸੀ। ਇਸ ਕਾਰਨ ਉਹ ਬੁਰੀ ਤਰ੍ਹਾਂ ਬੀਮਾਰ ਹੋ ਗਿਆ ਹੈ। ਡਾਕਟਰਾਂ ਨੇ ਮੀਕਾ ਸਿੰਘ ਨੂੰ ਘੱਟੋ-ਘੱਟ ਤਿੰਨ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਮੀਕਾ ਸਿੰਘ ਦੇ ਜਲਦੀ ਠੀਕ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ।

ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਮੀਕਾ ਸਿੰਘ ਦੀ ਹੈਲਥ ਅਪਡੇਟ ਜਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ ਮੀਕਾ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਲਾਈਵ ਸ਼ੋਅ ਕਰ ਰਿਹਾ ਸੀ। ਮੀਕਾ ਸਿੰਘ ਨੇ ਅਮਰੀਕਾ ‘ਚ ਲਗਾਤਾਰ 21 ਸੁਪਰਹਿੱਟ ਸ਼ੋਅ ਕੀਤੇ। ਅਜਿਹੇ ‘ਚ ਉਹ ਬੀਮਾਰ ਪੈ ਗਿਆ ਹੈ। 2 ਮਹੀਨੇ ਤੱਕ ਲਗਾਤਾਰ ਸਫ਼ਰ ਕਰਨ ਅਤੇ ਸ਼ੋਅ ਕਰਨ ਤੋਂ ਬਾਅਦ ਡਾਕਟਰ ਨੇ ਤਿੰਨ ਹਫ਼ਤੇ ਸਖ਼ਤ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸੇ ਕਾਰਨ ਮੀਕਾ ਸਿੰਘ ਨੇ ਆਪਣੇ ਆਉਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ। ਇਹ ਸ਼ੋਅ ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਹੋਣੇ ਸਨ।  

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੀਕਾ ਸਿੰਘ ਨੇ ਗੀਤਕਾਰ ਕੁਮਾਰ ਨੂੰ ਹੀਰੇ ਦੀ ਮੁੰਦਰੀ ਤੋਹਫ਼ੇ ਵਜੋਂ ਦਿੱਤੀ ਸੀ। ਇਸ ਖ਼ਬਰ ਤੋਂ ਬਾਅਦ ਮੀਕਾ ਸਿੰਘ ਕਾਫ਼ੀ ਸੁਰਖੀਆਂ ‘ਚ ਆਏ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਮੁੰਦਰੀ ਦੀ ਕੀਮਤ 18 ਲੱਖ ਰੁਪਏ ਦੱਸੀ ਜਾ ਰਹੀ ਹੈ। ਕੁਮਾਰ ਅਤੇ ਮੀਕਾ ਸਿੰਘ ਦੀ ਦੋਸਤੀ ਬਹੁਤ ਡੂੰਘੀ ਹੈ। ਕੁਮਾਰ ਨੇ ਮੀਕਾ ਸਿੰਘ ਦੇ ਕਈ ਹਿੱਟ ਗੀਤ ਲਿਖੇ ਹਨ, ਜਿਨ੍ਹਾਂ ‘ਚ ‘ਸੁਬਹ ਹੋ ਨਾ ਦੇ’, ‘ਆਪਕਾ ਕੀ ਹੋਗਾ ਜਨਬੇ ਅਲੀ’ ਸ਼ਾਮਲ ਹਨ।

Add a Comment

Your email address will not be published. Required fields are marked *