ਕਾਰੋਬਾਰਾਂ ’ਤੇ ਹੁੰਦੀਆਂ ਲੁੱਟਾਂ ਖੋਹਾਂ ਕਾਰਨ ਲੇਬਰ ਸਰਕਾਰ ਤੋਂ ਅੱਕੇ ਨਿਊਜ਼ੀਲੈਂਡ ਦੇ ਲੋਕ 

ਆਕਲੈਂਡ- ਚੌਣਾਂ ਦੇ ਇਸ ਮਾਹੌਲ ਵਿੱਚ ਲੇਬਰ ਸਰਕਾਰ ਲਈ ਕਾਰੋਬਾਰਾਂ ‘ਤੇ ਹੁੰਦੀਆਂ ਲੁੱਟਾਂ-ਖੋਹਾਂ ਅਤੇ ਵੱਧਦੇ ਅਪਰਾਧਿਕ ਮਾਮਲਿਆਂ ਦਾ ਮੁੱਦਾ ਕਾਫੀ ਅਹਿਮ ਬਣਿਆ ਹੋਇਆ ਹੈ। ਕਿਉਕਿ ਇਹਨਾਂ ਅਪਰਾਧਿਕ ਘਟਨਾਵਾਂ ਨੂੰ ਘਟਾਉਣ ਲਈ ਲੇਬਰ ਸਰਕਾਰ ਵੱਲੋਂ ਕੁਝ ਜਿਆਦਾ ਉਪਰਾਲੇ ਨਹੀਂ ਕੀਤੇ ਗਏ ਹਨ। ਨਤੀਜੇ ਵਜੋਂ ਚੋਣਾਂ ਦੇ ਇਸ ਮਾਹੌਲ ਵਿੱਚ ਇਹ ਮੁੱਦਾ ਲੇਬਰ ਸਰਕਾਰ ਲਈ ਪ੍ਰੇਸ਼ਾਨੀ ਦਾ ਸੱਬਬ ਬਣ ਰਿਹਾ ਹੈ।

ਨਿਊਜ਼ੀਲੈਂਡ ‘ਚ ਇਸ ਸਾਲ ਆਮ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ। ਪਰ ਮੌਜੂਦਾ ਸਰਕਾਰ ਦੀ ਲਈ ਇਹ ਚੋਣਾਂ ਵੱਡੀ ਚਣੌਤੀ ਰਹਿਣ ਵਾਲੀਆਂ ਹਨ ਜਾ ਕਹਿ ਲਈਏ ਕਿ ਲੇਬਰ ਸਰਕਾਰ ਲਈ ਵਾਪਿਸ ਸੱਤਾ ‘ਚ ਆਉਣਾ ਕਿਸੇ ਚਮਤਕਾਰ ਵਾਂਗ ਰਹਿਣ ਵਾਲਾ ਹੈ। ਦਰਅਸਲ ਪਿਛਲੇ ਕੁੱਝ ਸਮੇਂ ਤੋਂ ਦੇਸ਼ ‘ਚ ਵਧੀਆ ਵਾਰਦਾਤਾਂ ਕਾਰਨ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਹੋਏ ਨੇ ਕਿਉਂਕਿ ਕਾਰੋਬਾਰਾਂ ‘ਤੇ ਹੁੰਦੀਆਂ ਲੁੱਟਾਂ-ਖੋਹਾਂ ਨਾਲ ਕਾਰੋਬਾਰੀਆਂ ਸਣੇ ਆਮ ਲੋਕ ਵੀ ਡਰ ਦੇ ਮਾਹੋਲ ‘ਚ ਰਹਿ ਰਹੇ ਹਨ।

ਇੰਨਾਂ ਘਟਨਾਵਾਂ ਸਬੰਧੀ ਨਿਊਜ਼ਹੱਬ ਦੇ ਵੱਲੋਂ ਪਿਛਲੇ ਦਿਨੀ ਇੱਕ ਸਰਵੇਖਣ ਵੀ ਕਰਵਾਇਆ ਗਿਆ ਸੀ ਜਿਸ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ” ਕੀ ਨਿਊਜੀਲੈਂਡ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰ ਰਹੀ ਹੈ” ? ਪਰ ਇਸ ਦੇ ਜਵਾਬ ‘ਚ ਸਿਰਫ 27.6% ਨੇ ਹੀ ਹਾਂ ਕਿਹਾ ਸੀ ਜਦਕਿ 62.2% ਨੇ ਨਾਂਹ ਹੁੰਗਾਰਾ ਭਰਿਆ ਸੀ। ਇੰਨਾਂ ਹੀ ਨਹੀਂ ਕਈਆਂ ਨੇ ਤਾਂ ਲੇਬਰ ਪਾਰਟੀ ਨੂੰ ਵੋਟਾਂ ਨਾ ਪਾਉਣ ਦੀ ਵੀ ਗੱਲ ਆਖ ਦਿੱਤੀ। ਉੱਥੇ ਹੀ ਤੁਸੀ ਸਰਕਾਰ ਦੀਆਂ ਕਾਰਵਾਈਆਂ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਵੀ ਕੋਮੈਂਟ ਬੋਕਸ ਵਿੱਚ ਜ਼ਰੂਰ ਸਾਂਝੇ ਕਰਨਾ !

Add a Comment

Your email address will not be published. Required fields are marked *