ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
August 8, 2023
ਮੁੰਬਈ – ਕੰਨੜ ਦੇ ਪ੍ਰਸਿੱਧ ਅਦਾਕਾਰ ਵਿਜੇ ਰਾਘਵੇਂਦਰ ਦੇ ਘਰ ਇਸ ਸਮੇਂ ਮਾਤਮ ਛਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੇ ਦੀ ਧਰਮ ਪਤਨੀ ਸਪੰਦਨਾ ਰਾਘਵੇਂਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਥਾਈਲੈਂਡ ‘ਚ ਸਨ।
ਰਿਪੋਰਟਾਂ ਮੁਤਾਬਕ, ਵਿਜੇ ਰਾਘਵੇਂਦਰ ਦੀ ਪਤਨੀ ਰਾਘਵੇਂਦਰ ਦਾ ਬਲੱਡ ਪ੍ਰੈਸ਼ਰ ਘੱਟ ਸੀ, ਜਿਸ ਕਾਰਨ ਦਿਲ ਦਾ ਦੌਰਾ ਪਿਆ। ਦਿਲ ਦੇ ਦੌਰੇ ਦੇ ਮਾਮਲਿਆਂ ‘ਚ ਵਾਧਾ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਦਰਅਸਲ ਪੁਨੀਤ ਰਾਜਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਦਿਲ ਦੇ ਦੌਰੇ ਦਾ ਸ਼ਿਕਾਰ ਹੋਈਆਂ ਹਨ। ਸਪੰਦਨਾ ਦੇ ਅਚਾਨਕ ਦਿਹਾਂਤ ਨਾਲ ਇੰਡਸਟਰੀ ਤੇ ਉਸ ਦੇ ਅਜ਼ੀਜ਼ਾਂ ‘ਚ ਸਦਮੇ ਦੀ ਲਹਿਰ ਛਾਈ ਹੋਈ ਹੈ।

