ਅੱਲੂ ਅਰਜੁਨ ਨੇ ‘ਪੁਸ਼ਪਾ 2 : ਦਿ ਰੂਲ’ ਦਾ ਇਕ ਹੋਰ ਸ਼ੈਡਿਊਲ ਕੀਤਾ ਸ਼ੁਰੂ

ਮੁੰਬਈ – ਸੁਪਰਸਟਾਰ ਅੱਲੂ ਅਰਜੁਨ ਨੇ ਹਾਲ ਹੀ ’ਚ ਹੈਦਰਾਬਾਦ ਦੇ ਪ੍ਰਸਿੱਧ ਰਾਮੋਜੀ ਰਾਓ ਸਟੂਡੀਓ ’ਚ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਫ਼ਿਲਮ ‘ਪੁਸ਼ਪਾ 2 : ਦਿ ਰੂਲ’ ਦੇ ਇਕ ਹੋਰ ਮੈਰਾਥਨ ਸ਼ੂਟਿੰਗ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਸੂਤਰ ਦੱਸਦੇ ਹਨ, ‘‘ਦੇਸ਼ ਭਰ ’ਚ ਵੱਖ-ਵੱਖ ਸਥਾਨਾਂ ’ਤੇ ਮੁੱਖ ਸ਼ੂਟਿੰਗ ਸ਼ੈਡਿਊਲ ਨੂੰ ਪੂਰਾ ਕਰਨ ਤੋਂ ਬਾਅਦ ‘ਪੁਸ਼ਪਾ 2 : ਦਿ ਰੂਲ’ ਦੇ ਨਿਰਮਾਤਾ ਕੱਲ ਤੋਂ ਆਪਣਾ ਨਵਾਂ ਸ਼ੈਡਿਊਲ ਸ਼ੁਰੂ ਕਰਨਗੇ, ਜਦਕਿ ਨਵੇਂ ਸ਼ੈਡਿਊਲ ਲਈ ਪ੍ਰੀ-ਪ੍ਰੋਡਕਸ਼ਨ ਦਾ ਕੰਮ ਪੂਰਾ ਹੋ ਗਿਆ ਹੈ।’’

ਅੱਲੂ ਅਰਜੁਨ ਤੇ ਹੋਰ ਕਲਾਕਾਰ ਕੱਲ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਸੁਪਰਸਟਾਰ ਨੇ ਹਾਲ ਹੀ ’ਚ ਨਿਰਮਾਤਾ ਭੂਸ਼ਣ ਕੁਮਾਰ ਤੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਵਲੋਂ ਇਕ ਅਨਟਾਈਟਲ ਪ੍ਰਾਜੈਕਟ ਤੇ ਫਿਰ ਤ੍ਰਿਵਿਕਰਮ ਸ਼੍ਰੀਨਿਵਾਸ ਦੇ ਨਾਲ ਇਕ ਸਹਿਯੋਗ ਦਾ ਐਲਾਨ ਕੀਤਾ ਹੈ।

Add a Comment

Your email address will not be published. Required fields are marked *