ਭਰਾ ਅਰਬਾਜ਼ ਦੀ ਬਰਥਡੇ ਪਾਰਟੀ ’ਚ ਪਹੁੰਚੇ ਸਲਮਾਨ ਖ਼ਾਨ
ਮੁੰਬਈ – ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨੇ ਸ਼ੁੱਕਰਵਾਰ ਰਾਤ ਆਪਣਾ 56ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਭਾਈਜਾਨ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਵੀਡੀਓ ’ਚ ਸਲਮਾਨ ਬਿਲਕੁਲ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਭਾਈਜਾਨ ਨੇ ਗੁਲਾਬੀ ਰੰਗ ਦੀ ਪੈਂਟ ਪਹਿਨੀ ਹੋਈ ਹੈ।
ਸਲਮਾਨ ਅਰਬਾਜ਼ ਦੇ ਘਰ ਦੇ ਬਾਹਰ ਨਜ਼ਰ ਆਏ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਦੇ ਨਾਲ ਸਲੇਟੀ ਰੰਗ ਦੀ ਜੈਕੇਟ ਤੇ ਗੁਲਾਬੀ ਡੈਨਿਮ ਜੀਨਸ ਪਹਿਨੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਪੂਰੇ ਸਵੈਗ ’ਚ ਪਾਪਰਾਜ਼ੀ ਲਈ ਪੋਜ਼ ਦਿੱਤੇ। ਵੀਡੀਓ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਕਿਹਾ ਕਿ ਸਲਮਾਨ ਵੀ ਹੁਣ ਬਾਰਬੀ ਟਰੈਂਡ ਨੂੰ ਫਾਲੋਅ ਕਰ ਰਹੇ ਹਨ।
ਭਾਈਜਾਨ ਦੇ ਇਸ ਮਜ਼ੇਦਾਰ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ। ਵੀਡੀਓ ’ਤੇ ਟਿੱਪਣੀ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਲਵ ਯੂ ਭਾਈਜਾਨ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਮੈਨੂੰ ਪਤਾ ਸੀ ਕਿ ਟਾਈਗਰ ਅਸਲ ’ਚ ਬਾਰਬੀ ਬਾਲੀਵੁੱਡ ਦੇ ਕੇਨ ਹਨ।’’ ਤੀਜੇ ਨੇ ਲਿਖਿਆ, ‘‘ਭਾਈਜਾਨ ਵੀ ਬਾਰਬੀ ਲਵਰ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਕਿਸ ਨੇ ਕਿਹਾ ਕਿ ਮਰਦ ਗੁਲਾਬੀ ਨਹੀਂ ਪਹਿਨ ਸਕਦੇ, ਸੱਲੂ ਨੂੰ ਦੇਖੋ।’’

ਸਲਮਾਨ ਨੇ ਅਰਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ
ਅਰਬਾਜ਼ ਦੇ ਜਨਮਦਿਨ ਤੋਂ ਠੀਕ ਇਕ ਦਿਨ ਪਹਿਲਾਂ, ਉਨ੍ਹਾਂ ਦੀ ਭੈਣ ਅਰਪਿਤਾ ਨੇ 3 ਅਗਸਤ ਨੂੰ ਆਪਣਾ 33ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਸਲਮਾਨ ਨੇ ਭੈਣ ਅਰਪਿਤਾ ਨੂੰ ਜਨਮਦਿਨ ’ਤੇ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਇਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ’ਚ ਛੋਟੀ ਅਰਪਿਤਾ ਆਪਣੇ ਭਰਾ ਦੀ ਉਂਗਲੀ ਚਬਾਉਂਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਦਾ ਆਪਣੇ ਭੈਣ-ਭਰਾ ਨਾਲ ਬਹੁਤ ਚੰਗਾ ਰਿਸ਼ਤਾ ਹੈ। ਤਸਵੀਰ ਸਾਂਝੀ ਕਰਦਿਆਂ ਸਲਮਾਨ ਨੇ ਕੈਪਸ਼ਨ ’ਚ ਲਿਖਿਆ, ‘‘ਹੈਪੀ ਬਰਥਡੇ ਅਰਪਿਤਾ।’’
