ਬੀ ਪਰਾਕ ਦੀ ਆਵਾਜ਼ ’ਚ ਚੰਡੀਗੜ੍ਹ ਨਗਰ ਨਿਗਮ ਨੇ ਲਾਂਚ ਕੀਤਾ ਗੀਤ ‘ਰੱਖਣਾ ਸੰਭਾਲ ਚੰਡੀਗੜ੍ਹ’

ਚੰਡੀਗੜ੍ਹ – ਚੰਡੀਗੜ੍ਹ ਨੂੰ ਸਾਫ-ਸਫਾਈ ’ਚ ਨੰਬਰ 1 ਲੈ ਕੇ ਆਉਣਾ ਹੈ, ਇਸ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਵਲੋਂ ਤਿਆਰੀ ਕਰ ਲਈ ਗਈ ਹੈ। ਚੰਡੀਗੜ੍ਹ ਨਗਰ ਨਿਗਮ ਵਲੋਂ ਇਕ ਥੀਮ ਸੌਂਗ ਵੀ ਲਾਂਚ ਕੀਤਾ ਗਿਆ ਹੈ, ਜਿਸ ਨੂੰ ਅੱਜ ਚੰਡੀਗੜ੍ਹ ਦੇ ਪ੍ਰਬੰਧਕ ਬਨਵਾਰੀਲਾਲ ਪੁਰੋਹਿਤ ਨੇ ਲਾਂਚ ਕੀਤਾ। ਇਸ ਗੀਤ ਦਾ ਟਾਈਟਲ ‘ਰੱਖਣਾ ਸੰਭਾਲ ਚੰਡੀਗੜ੍ਹ’ ਹੈ, ਜਿਸ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਬੀ ਪਰਾਕ ਨੇ ਗਾਇਆ ਹੈ। ਇਸ ਮੌਕੇ ਗਾਇਕ ਬੀ ਪਰਾਕ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਉਹ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਚੰਡੀਗੜ੍ਹ ਜਿੰਨਾ ਸਾਫ-ਸੁਥਰਾ ਹੈ, ਉਨਾ ਸਾਫ-ਸੁਥਰਾ ਉਹ ਹੋਰ ਸ਼ਹਿਰਾਂ ਨੂੰ ਨਹੀਂ ਦੇਖਦੇ।

ਉਹ ਅਕਸਰ ਕੰਮ ਦੇ ਸਿਲਸਿਲੇ ’ਚ ਹੋਰਨਾਂ ਸ਼ਹਿਰਾਂ ’ਚ ਜਾਂਦੇ ਹਨ ਪਰ ਜਿਵੇਂ ਹੀ ਉਹ ਚੰਡੀਗੜ੍ਹ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਇਸ ਚੰਡੀਗੜ੍ਹ ਨੂੰ ਹੋਰ ਵੀ ਸਾਫ-ਸੁਥਰਾ ਤੇ ਨੰਬਰ 1 ’ਤੇ ਲੈ ਕੇ ਆਉਣਾ ਹੈ। ਇਸ ਨੂੰ ਲੈ ਕੇ ਹੀ ਉਨ੍ਹਾਂ ਨੇ ਇਹ ਗੀਤ ਗਾਇਆ ਹੈ।

ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਵੀ ਕਿਹਾ ਕਿ ਚੰਡੀਗੜ੍ਹ ਨੂੰ ਸਾਫ-ਸਫਾਈ ’ਚ ਨੰਬਰ 1 ਬਣਾਉਣ ਲਈ ਚੰਡੀਗੜ੍ਹ ਨਗਰ ਨਿਗਮ ਨੇ ਪੂਰੀ ਤਿਆਰੀ ਕਰ ਲਈ ਹੈ ਤੇ ਉਹ ਧੰਨਵਾਦ ਕਰਦੇ ਹਨ ਗਾਇਕ ਬੀ ਪਰਾਕ ਦਾ, ਜਿਨ੍ਹਾਂ ਨੇ ਇੰਨਾ ਬਿਹਤਰੀਨ ਗੀਤ ਗਾਇਆ ਹੈ, ਜਿਸ ਨਾਲ ਲੋਕਾਂ ਦੀ ਹੌਸਲਾ ਅਫਜ਼ਮਾਈ ਹੋਵੇਗੀ। ਇਸ ਮੌਕੇ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਪ੍ਰਵੀਰ ਰੰਜਨ, ਹੋਮ ਸਕੱਤਰ ਨਿਤਿਨ ਯਾਦਵ ਸਮੇਤ ਹੋਰ ਕੌਂਸਲ ਵੀ ਮੌਜੂਦ ਰਹੇ।

Add a Comment

Your email address will not be published. Required fields are marked *