6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਟਾਹਲੀ ਨਾਲ ਲਟਕਦੀ ਮਿਲੀ ਲਾਸ਼
![](http://mehakewattan.com/wp-content/uploads/2023/08/2023_3image_14_50_304711450deadbody-ll.jpg)
ਅਜਨਾਲਾ- ਬੀਤੀ ਰਾਤ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਪੁੰਗਾ ਵਿਖੇ ਅਜਨਾਲਾ ਰੋਡ ’ਤੇ ਟਾਹਲੀ ਨਾਲ ਲਟਕਦੀ ਹੋਈ ਇਕ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਬਾਊ ਸਿੰਘ ਪੁੱਤਰ ਸ਼ਰਮਾ ਸਿੰਘ ਵਾਸੀ ਤੂਰ ਵਜੋਂ ਹੋਈ। ਮ੍ਰਿਤਕ ਬਾਊ ਸਿੰਘ ਪੁੱਤਰ ਸ਼ਰਮਾ ਸਿੰਘ ਦੀ ਮਾਂ ਨਿੰਦਰ ਕੌਰ ਵਾਸੀ ਤੂਰ ਨੇ ਦੱਸਿਆ ਕਿ ਮੇਰੇ ਪੁੱਤਰ ਬਾਊ ਸਿੰਘ ਦਾ ਕਰੀਬ ਛੇ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਬੀਤੀ ਰਾਤ ਉਹ ਆਪਣੀ ਪਤਨੀ ਕੋਲੋਂ ਰੋਟੀ ਖਾਣ ਤੋਂ ਬਾਅਦ ਮੋਟਰ ਸਾਈਕਲ ’ਤੇ ਘਰੋਂ ਨਿਕਲਿਆ, ਜਿਸ ਤੋਂ ਬਾਅਦ ਸਾਨੂੰ ਸਵੇਰੇ ਪਤਾ ਚਲਿਆ ਬਾਊ ਸਿੰਘ ਦੀ ਕਸਬਾ ਪੂੰਗਾ ਦੇ ਨਜ਼ਦੀਕ ਟਾਹਲੀ ਦੇ ਦਰੱਖਤ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ, ਜਿਸ ਨੂੰ ਸੁਣਦਿਆਂ ਹੀ ਸਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਖ਼ੁਦ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਿਸੇ ਵੱਲੋਂ ਕਤਲ ਕਰ ਕੇ ਉਸਦੀ ਲਾਸ਼ ਨੂੰ ਟੰਗ ਕੇ ਖੁਦਕੁਸ਼ੀ ਦਾ ਢੌਂਗ ਰਚਾਇਆ ਗਿਆ ਹੈ। ਇਸ ਮਾਮਲੇ ਸੰਬੰਧੀ ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਮੁਖਤਿਆਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਏ ਗਏ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।