ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਜਸਵਿੰਦਰ ਬਰਾੜ ਦਾ ਲਾਇਵ ਸ਼ੋਅ
August 3, 2023
ਆਕਲੈਡ- ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਜਸਵਿੰਦਰ ਦਾ ਲਾਇਵ ਸ਼ੋਅ 5 ਅਗਸਤ ਨੂੰ ਹੋਣ ਜਾ ਰਿਹਾ ਹੈ। ਪੂਰੀ ਦੁਨੀਆਂ ਵਿੱਚ ਆਪਣੀ ਬੁਲੰਦ ਅਵਾਜ਼ ਨਾਲ ਜਾਣੀ ਜਾਂਦੀਹੈ। ਇਹ ਲਾਇਵ ਸ਼ੋਅ ਜੇ.ਕੇ ਪ੍ਰੋਡਕਸ਼ਨ ਵੱਲੋਂ ਕਰਮ ਹੁੰਦਲ ਟੀਮ ਵੱਲੋਂ The Cave 5/57 Cavendish Drive, Manukau ਆਕਲੈਡ ਵਿਖੇ ਕਰਵਾਇਆ ਜਾ ਰਿਹਾ ਹੈ। ਹਰਦੇਵ ਬਰਾੜ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆਂ ਕਿ ਇਹ ਪ੍ਰੋਗਰਾਮ ਸਭਿੱਆਚਾਰਕ ਅਤੇ ਪਰਿਵਾਰਕ ਹੋਵੇਗਾ। ਇਸ ਵਿੱਚ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ, ਅਰਮਾਨ ਢਿੱਲੋਂ,ਸਵੀਤਾਜ ਬਰਾੜ ਆਪਣੀ ਸੁਰੀਲੀ ਅਵਾਜ਼ ਨਾਲ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਸਾਊਡ ਸਿਸਟਮ ਅਤੇ ਖਾਣ-ਪੀਣ ਦਾ ਪੂਰਾ ਇੰਤਜਾਮ ਹੋਵਗਾ। ਵਧੇਰੇ ਜਾਣਕਾਰੀ ਲਈ ਤੁਸੀ ਠਾਕੁਰ (0224616465), ਯੂਸਫ (0210580013) ਜਾਂ ਕਰਮ ਹੁੰਦਲ (0275416477) ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

