ਜੱਗੀ ਜੌਹਲ ਦੀ ਰਿਹਾਈ ਦੇ ਸੰਬੰਧ ‘ਚ ਹੋਣ ਵਾਲਾ ਰੋਸ ਮੁਜ਼ਾਹਰਾ ਮੁਲਤਵੀ

ਲੰਡਨ, 9 ਸਤੰਬਰ – ਭਾਰਤ ‘ਚ ਨਜ਼ਰਬੰਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਨੂੰ ਲੈ ਕੇ ਸਿੱਖਾਂ ਵਲੋਂ ”ਫਰੀ ਜੱਗੀ ਨਾਓU ਮੁਹਿੰਮ ਤਹਿਤ ਬਰਤਾਨਵੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਸਾਹਮਣੇ ਹੋਣ 14 ਸਤੰਬਰ ਨੂੰ ਹੋਣ ਵਾਲਾ ਰੋਸ ਮੁਜ਼ਾਹਰਾ ਮੁਲਤਵੀ ਕਰ ਦਿੱਤਾ ਗਿਆ ਹੈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਅਤੇ ਦਬਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਕਾਰਨ ਅਗਲੇ 10 ਦਿਨਾਂ ਲਈ ਸੰਸਦ ਬੰਦ ਹੋਣ ਕਰਕੇ ਰੋਸ ਮੁਜ਼ਾਹਰਾ ਮੁਲਤਵੀ ਕੀਤਾ ਗਿਆ ਹੈ |

Add a Comment

Your email address will not be published. Required fields are marked *