ਵਿਰਾਟ ਕੋਹਲੀ ਅਨੋਖੇ ਈਅਰਬਡਸ ਪਹਿਨੇ ਆਏ ਨਜ਼ਰ

ਵਿਰਾਟ ਕੋਹਲੀ ਇਸ ਸਮੇਂ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡਣ ’ਚ ਰੁੱਝੇ ਹੋਏ ਹਨ। ਇਸ ਤੋਂ ਪਹਿਲਾਂ ਉਹ ਟੈਸਟ ਸੀਰੀਜ਼ ਦੌਰਾਨ ਕੈਰੇਬੀਅਨ ਵਿਕਟਕੀਪਰ-ਬੱਲੇਬਾਜ਼ ਜੋਸ਼ੂਆ ਦਾ ਸਿਲਵਾ ਦੀ ਮਾਂ ਨੂੰ ਮਿਲੇ ਸਨ। ਵਿਰਾਟ ਨੂੰ ਮਿਲਣ ਤੋਂ ਬਾਅਦ ਜੋਸ਼ੂਆ ਦੀ ਮਾਂ ਵੀ ਕਾਫੀ ਭਾਵੁਕ ਨਜ਼ਰ ਆਈ।

ਹਾਲਾਂਕਿ ਇਸ ਦੌਰਾਨ ਦੋਵਾਂ ਦੀਆਂ ਜੋ ਤਸਵੀਰਾਂ ਵਾਇਰਲ ਹੋਈਆਂ, ਉਨ੍ਹਾਂ  ’ਚ ਵਿਰਾਟ ਕੋਹਲੀ ਬਲੈਕ ਈਅਰਬਡਸ ਪਹਿਨੀ ਨਜ਼ਰ ਆਏ। ਪ੍ਰਸ਼ੰਸਕਾਂ ਦੀ ਨਜ਼ਰ ਉਸ ’ਤੇ ਪ ਈ ਤੇ ਉਹ ਇਹ ਜਾਣਨ ਲਈ ਬਹੁਤ ਉਤਸੁਕ ਹੋਏ ਕਿ ਕੋਹਲੀ ਕਿਸ ਬ੍ਰਾਂਡ ਦੇ ਈਅਰਬਡਸ ਦੀ ਵਰਤੋਂ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਤਸਵੀਰ ’ਚ ਕੋਹਲੀ ਨੇ ਜੋ ਈਅਰਬਡਸ ਪਹਿਨੇ ਹੋਏ ਹਨ, ਉਹ ਆਮ ਤੌਰ ’ਤੇ ਉਪਲੱਬਧ ਬ੍ਰਾਂਡ ਦੇ ਈਅਰਬਡਸ ਨਹੀਂ ਹਨ, ਬਲਕਿ Apple Beats Power Beats Pro TWS ਈਅਰਬਡਸ ਹਨ। ਈਅਰਬਡਸ ਭਾਰਤ ਵਿਚ ਉਪਲੱਬਧ ਨਹੀਂ ਹਨ ਅਤੇ ਅਮਰੀਕਾ ਵਿਚ ਅਧਿਕਾਰਤ ਐਪਲ ਸਟੋਰ ’ਤੇ ਇਸ ਦੀ ਕੀਮਤ ਲੱਗਭਗ 20,000 ਰੁਪਏ ($249.95) ਹੈ।

ਇਸ ਈਅਰਬਡਸ ਦੀ ਖਾਸੀਅਤ ਇਹ ਹੈ ਕਿ ਇਹ ਵੱਖ-ਵੱਖ ਗਤੀਵਿਧੀਆਂ ਦੌਰਾਨ ਆਰਾਮਦਾਇਕ ਹੈ। ਇਹ ਐਡਜਸਟੇਬਲ, ਸੁਰੱਖਿਅਤ-ਫਿੱਟ ਈਅਰ ਹੁੱਕ ਦੇ ਨਾਲ ਲਾਈਟਵੇਟ ਅਤੇ ਸਟੇਬਿਲਿਟੀ ਪ੍ਰਦਾਨ ਕਰਦਾ ਹੈ। ਈਅਰਬਡਸ ਨੂੰ ਡੁਰੇਬਿਲਿਟੀ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਇਹ IPX4-ਰੇਟਡ ਸਵੇਟ ਅਤੇ ਵਾਟਰ ਰੇਜਿਸਟੈਂਟ ਦੇ ਨਾਲ ਆਉਂਦੇ ਹਨ, ਹਾਰਡ ਵਰਕਆਊਟ ਲਈ ਬੈਸਟ ਹੈ।

Add a Comment

Your email address will not be published. Required fields are marked *