‘OMG 2’ ਨੂੰ ਮਿਲਿਆ A ਸਰਟੀਫਿਕੇਟ

ਮੁੰਬਈ – ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘OMG 2’ ਨੂੰ ਸੈਂਸਰ ਬੋਰਡ ਨੇ A ਸਰਟੀਫਿਕੇਟ ਦਿੱਤਾ ਹੈ। ਹਾਲਾਂਕਿ ਬੋਰਡ ਨੇ ਫ਼ਿਲਮ ’ਚ ਕੋਈ ਕਟੌਤੀ ਨਹੀਂ ਕੀਤੀ ਹੈ ਪਰ ਇਸ ’ਚ 25 ਬਦਲਾਅ ਜ਼ਰੂਰ ਕੀਤੇ ਹਨ। ਇਨ੍ਹਾਂ ਬਦਲਾਵਾਂ ’ਚ ਸਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਫ਼ਿਲਮ ’ਚ ਅਕਸ਼ੇ ਨੂੰ ਸ਼ਿਵ ਦੇ ਰੂਪ ’ਚ ਨਹੀਂ, ਸਗੋਂ ਸ਼ਿਵ ਦੇ ਭਗਤ ਦੇ ਰੂਪ ’ਚ ਦਿਖਾਇਆ ਜਾਣਾ ਚਾਹੀਦਾ ਹੈ। ਇਕ ਦਿਨ ਪਹਿਲਾਂ ਸੋਮਵਾਰ ਨੂੰ ਸੈਂਸਰ ਬੋਰਡ ਨੇ ਫ਼ਿਲਮ ਦੇ ਟਰੇਲਰ ਨੂੰ ਯੂ. ਏ. ਸਰਟੀਫਿਕੇਟ ਦਿੱਤਾ ਸੀ। ਇਸ ਦੇ ਨਾਲ ਹੁਣ ਟਰੇਲਰ ਤੇ ਫ਼ਿਲਮ ਦੋਵਾਂ ਦੀ ਰਿਲੀਜ਼ ਦਾ ਰਸਤਾ ਸਾਫ਼ ਹੋ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੇਕਰਸ ਫ਼ਿਲਮ ’ਚ ਬੋਰਡ ਵਲੋਂ ਸੁਝਾਏ ਗਏ 25 ’ਚੋਂ 14 ਬਦਲਾਅ ਕਰਨ ਲਈ ਰਾਜ਼ੀ ਹੋ ਗਏ ਹਨ। ਹਾਲਾਂਕਿ ਜੇਕਰ ਮੇਕਰ ਬਾਕੀ ਬਦਲਾਅ ਨਹੀਂ ਕਰਨਾ ਚਾਹੁੰਦੇ ਤਾਂ ਮੇਕਰਸ ਨੂੰ ਇਸ ਦੇ ਲਈ ਬੋਰਡ ਨੂੰ ਵੀ ਮਨਾਉਣਾ ਹੋਵੇਗਾ।

ਇਸ ਦੇ ਨਾਲ ਹੀ ਇਹ ਵੀ ਤੈਅ ਹੈ ਕਿ ਇਹ ਫ਼ਿਲਮ ਸੰਨੀ ਦਿਓਲ ਸਟਾਰਰ ‘ਗਦਰ 2’ ਦੇ ਨਾਲ 11 ਅਗਸਤ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਰਨਿੰਗ ਟਾਈਮ 2 ਘੰਟੇ 36 ਮਿੰਟ ਹੋਵੇਗਾ। ਬੋਰਡ ਦੀ ਮਨਜ਼ੂਰੀ ਲਈ ਲੰਬੇ ਸਮੇਂ ਤੋਂ ਰੁਕੀ ਇਸ ਫ਼ਿਲਮ ਦਾ ਪ੍ਰਚਾਰ ਵੀ ਕਾਫੀ ਪ੍ਰਭਾਵਿਤ ਹੋਇਆ ਹੈ।

ਫ਼ਿਲਮ ਦੀ ਕਹਾਣੀ ਕਾਂਤੀ ਸ਼ਰਨ ਮੁਦਗਲ ਦੇ ਆਲੇ-ਦੁਆਲੇ ਬੁਣੀ ਗਈ ਹੈ, ਜੋ ਕਿ ਉਜੈਨ ਸ਼ਹਿਰ ’ਚ ਰਹਿਣ ਵਾਲੇ ਭਗਵਾਨ ਸ਼ਿਵ ਦੇ ਇਕ ਪ੍ਰਸੰਨ ਭਗਤ ਹਨ। ਜੀਵਨ ਦੀਆਂ ਮੁਸ਼ਕਲ ਸਥਿਤੀਆਂ ’ਚ ਪ੍ਰਮਾਤਮਾ ਕਾਂਤੀ ਦੇ ਸਾਹਮਣੇ ਪ੍ਰਗਟ ਹੁੰਦੇ ਹਨ ਤੇ ਉਸ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ ’ਚ ਉਸ ਦੀ ਮਦਦ ਕਰਦੇ ਹਨ।

ਸੈਕਸ ਐਜੂਕੇਸ਼ਨ ਵਰਗੇ ਬੋਲਡ ਵਿਸ਼ੇ ’ਤੇ ਆਧਾਰਿਤ ਇਸ ਫ਼ਿਲਮ ’ਚ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫ਼ਿਲਮ 2012 ’ਚ ਰਿਲੀਜ਼ ਹੋਈ ਪਰੇਸ਼ ਰਾਵਲ ਤੇ ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘OMG’ ਦਾ ਸੀਕੁਅਲ ਹੈ। ਅਕਸ਼ੇ ਨੇ ਇਸ ਫ਼ਿਲਮ ’ਚ ਸ਼੍ਰੀ ਕ੍ਰਿਸ਼ਨ ਦਾ ਕਿਰਦਾਰ ਨਿਭਾਇਆ ਸੀ।

Add a Comment

Your email address will not be published. Required fields are marked *