ਸਕੂਲ ਨੇੜੇ ‘ਵੇਪ ਸਟੋਰ’ ਖੋਲਣ ‘ਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ

ਆਕਲੈਂਡ- ਵੈਸਟ ਆਕਲੈਂਡ ਦੇ ਪਾਰਾਕਾਏ ਸਕੂਲ ਤੋਂ ਕੁੱਝ ਮੀਟਰ ਦੇ ਫਾਸਲੇ ‘ਤੇ ਹੀ ਵੇਪ ਸਟੋਰ ਖੋਲ੍ਹੇ ਜਾਣ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਨੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਤੇ ਇਸਨੂੰ ਕਮਿਊਨਿਟੀ ਲਈ ਘਾਤਕ ਫੈਸਲਾ ਦੱਸਿਆ ਹੈ।
ਮਾਪਿਆਂ ਨੇ ਇਸ ਸਟੋਰ ਦੇ ਖੋਲ੍ਹੇ ਜਾਣ ਕਾਰਨ ਬੱਚਿਆਂ ਦੀ ਮਾਨਸਿਕ ਤੇ ਸ਼ਰੀਰਿਕ ਸਿਹਤ ਵਿਗੜਣ ‘ ਤੇ ਚਿੰਤਾ ਪ੍ਰਗਟ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਯੋਲੈਂਡਾ ਕੋਰਮਸਕੀ ਨੇ ਵੀ ਇਸ ‘ਤੇ ਕਾਫੀ ਚਿੰਤਾ ਪ੍ਰਗਟਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਦੇ ਮੱਖ ਗੇਟ ਤੋਂ ਸਿਰਫ 450 ਮੀਟਰ ਦੀ ਦੂਰੀ ‘ਤੇ ਖੁੱਲੇ ਇਸ ਸਟੋਰ ਨੂੰ ਲੈਕੇ ਇਲਾਕੇ ਵਿੱਚ ਮਾਹੌਲ ਕਾਫੀ ਤਣਾਅ ਭਰਿਆ ਹੈ। ਕਿਉਂਕਿ ਸਕੂਲ ਦੇ ਪਿਛਲੇ ਗੇਟ ਤੋਂ ਇਹ ਸਟੋਰ ਸਿਰਫ ਕੁਝ ਮੀਟਰਾਂ ਦੀ ਦੂਰੀ ‘ਤੇੇ ਹੈ ਤੇ ਪਿਛਲੇ ਗੇਟ ਨੂੰ ਕਾਫੀ ਵਿਦਿਆਰਥੀ ਵਰਤਦੇ ਹਨ। ਸਿਹਤ ਮੰਤਰੀ ਆਇਸ਼ਾ ਵੈਰਾਲ ਨੇ ਵੀ ਇਸ ਨੈਤਿਕ ਪੱਖੋਂ ਇਸ ਨੂੰ ਗਲਤ ਦੱਸਿਆ ਹੈ ਅਤੇ ਇਸ ਦੀ ਨਿੰਦਾ ਕੀਤੀ ਹੈ।

Add a Comment

Your email address will not be published. Required fields are marked *