ਮਹਾਰਾਣੀ ਐਲੀਜ਼ਾਬੇਥ ਦੇ ਸਨਮਾਨ ’ਚ ਪੂਰੇ ਬ੍ਰਿਟੇਨ ’ਚ ਵਜਾਈਆਂ ਗਈਆਂ ਚਰਚ ਦੀਆਂ ਘੰਟੀਆਂ

ਲੰਡਨ- ਮਹਾਰਾਣੀ ਐਲੀਜ਼ਾਬੇਥ -II ਦੇ ਸਨਮਾਨ ਵਿਚ ਸ਼ੁੱਕਰਵਾਰ ਨੂੰ ਪੂਰੇ ਬ੍ਰਿਟੇਨ ਵਿਚ ਚਰਚ ਦੀਆਂ ਘੰਟੀਆਂ ਵਜਾਈਆਂ ਗਈਆਂ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਸ਼ਾਹੀ ਮਹੱਲ ਦੇ ਸਾਹਮਣੇ ਇਕੱਠੇ ਹੋਏ। ਮਹਾਰਾਣੀ ਐਲੀਜ਼ਾਬੇਥ -II ਨੂੰ ਸ਼ਰਧਾਂਜਲੀ ਦੇਣ ਲਈ ਬ੍ਰਿਟਿਸ਼ ਸੰਸਦ ਦਾ 2 ਦਿਨਾਂ ਵਿਸ਼ੇਸ਼ ਸੈਸ਼ਨ ਸ਼ੁੱਕਰਵਾਰ ਦੁਪਹਿਰ ਨੂੰ ਸ਼ੁਰੂ ਹੋਇਆ। ਸਵਰਗੀ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਕਈ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਸੇਲਫ੍ਰਿਜ ਡਿਪਾਰਟਮੈਂਟ ਸਟੋਰ ਅਤੇ ਲਿਗੋਲੈਂਡ ਮਨੋਰੰਜਨ ਪਾਰਕ ਸਮੇਤ ਕਈ ਕਾਰੋਬਾਰੀ ਸੰਸਥਾਨਾਂ ਨੇ ਵੀ ਆਪਣਾ ਕੰਮਕਾਜ ਮੁਅੱਤਲ ਕਰ ਦਿੱਤਾ ਹੈ। ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੇਲਬੀ ਨੇ ਕਿਹਾ ਕਿ ਮਹਾਰਾਣੀ ਦਾ ਦਿਹਾਂਤ ਬ੍ਰਿਟੇਨ ਅਤੇ ਦੁਨੀਆ ਲਈ ਇਕ ਬਹੁਤ ਵੱਡੀ ਘਟਨਾ ਹੈ।

ਮਹਾਰਾਣੀ ਨੇ ਕੱਲ ਆਖਰੀ ਸਾਹ ਲਿਆ ਸੀ, ਜਿਸ ਤੋਂ ਬਾਅਦ ਬ੍ਰਿਟੇਨ ਸ਼ੋਕ ਵਿਚ ਡੁੱਬ ਗਿਆ ਅਤੇ ਦੁਨੀਆਭਰ ਦੇ ਨੇਤਾਵਾਂ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਲਿਜ਼ ਟਰੱਸ ਅਤੇ ਹੋਰ ਸੀਨੀਅਰ ਮੰਤਰੀਆਂ ਦੇ ਲੰਡਨ ਸਥਿਤ ਸੈਂਟ ਪਾਲ ਕੈਥੇਡ੍ਰਲ ਵਿਚ ਇਕੱਤਰ ਹੋਣ ਦੀ ਉਮੀਦ ਹੈ ਜਿਥੇ ਉਹ ਮਹਾਰਾਣੀ ਦੀ ਯਾਦ ਵਿਚ ਆਯੋਜਿਤ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਪੁੱਤਰ ਚਾਰਲਸ ਨੂੰ ਰਾਜਗੱਦੀ ਮਿਲੀ ਹੈ। ਉਨ੍ਹਾਂ ਨੇ ਨੂੰ ਸ਼ਨੀਵਾਰ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਰਸਮੀ ਤੌਰ ’ਤੇ ਬ੍ਰਿਟੇਨ ਦਾ ਨਰੇਸ਼ ਐਲਾਨ ਕੀਤਾ ਜਾਏਗਾ। ਉਥੇ ਹੀ ਡੇਨਮਾਰਕ ਦੀ ਰਾਣੀ ਮਾਰਗ੍ਰੇਟ ਨੇ ਬ੍ਰਿਟੇਨ ਦੀ ਸਵ. ਮਹਾਰਾਣੀ ਐਲੀਜ਼ਾਬੇਥ -II ਨੂੰ ਸ਼ਰਧਾਂਜਲੀ ਦੇਣ ਲਈ ਯੂਰਪੀ ਰਾਜਸ਼ਾਹੀ ਦੇ 50 ਸਾਲ ਪੂਰੇ ਹੋਣ ਮੌਕੇ ਹੋਣ ਵਾਲੇ ਜਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ।

Add a Comment

Your email address will not be published. Required fields are marked *