ਵਾਇਸ ਆਫ਼ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਦੀਆਂ ਤੀਆਂ ‘ਚ ਲੱਗੀਆਂ ਖੂਬ ਰੌਣਕਾਂ

ਲੰਡਨ : ਵਾਇਸ ਆਫ਼ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਸਾਂਝੇ ਤੌਰ ‘ਤੇ ਮਨਾਈਆਂ ਜਾਂਦੀਆਂ ਸਾਲਾਨਾ ਤੀਆਂ ‘ਚ ਖੂਬ ਰੌਣਕਾਂ ਲੱਗ ਰਹੀਆਂ ਹਨ। ਦੂਜੇ ਐਤਵਾਰ ਨੂੰ 200 ਤੋਂ ਵੱਧ ਪੰਜਾਬਣਾਂ ਨੇ ਆ ਕੇ ਆਪਣੇ ਮਨ ਦੇ ਵਲਵਲੇ ਗਿੱਧੇ ਤੇ ਬੋਲੀਆਂ ਰਾਹੀਂ ਸਾਂਝੇ ਕੀਤੇ। ਇਹ ਸ਼ਾਨਦਾਰ ਸਮਾਗਮ ਉਲੀਕਣ ਲਈ ਦੂਰ-ਦੁਰਾਡਿਓਂ ਪਹੁੰਚੀਆਂ ਪੰਜਾਬਣਾਂ ਵੱਲੋਂ ਵਾਇਸ ਆਫ਼ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ, ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਦੀ ਡਾਇਰੈਕਟਰ ਸ਼ਿਵਦੀਪ ਕੌਰ ਢੇਸੀ, ਅਵਤਾਰ ਕੌਰ ਚਾਨਾ, ਨਰਿੰਦਰ ਖੋਸਾ, ਲਖਵਿੰਦਰ ਸਰਾਂ, ਸੰਤੋਸ਼ ਸ਼ਿਨ, ਸਵਿੰਦਰ ਮਾਨ ਤੇ ਬੇਅੰਤੀ ਬਾਂਸਲ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕੌਂਸਲਰ ਜਸਬੀਰ ਆਨੰਦ ਤੇ ਸਗੁਫਤਾ ਗਿੰਮੀ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੁੱਖ ਪ੍ਰਬੰਧਕ ਸੁਰਿੰਦਰ ਕੌਰ ਤੇ ਸ਼ਿਵਦੀਪ ਕੌਰ ਢੇਸੀ ਨੇ ਹਾਜ਼ਰੀਨ ਦਾ ਤਹਿ-ਦਿਲੋਂ ਸ਼ੁਕਰਾਨਾ ਕੀਤਾ।

Add a Comment

Your email address will not be published. Required fields are marked *