ਕੌਫੀ ਡੇਅ ਦਿਵਾਲੀਆਪਨ ’ਤੇ ਫ਼ੈਸਲਾ ਕਰੇਗਾ NCLAT
ਨਵੀਂ ਦਿੱਲੀ – ਕੌਫੀ ਡੇਅ ਗਲੋਬਲ ਲਿਮਟਿਡ (ਸੀ. ਡੀ. ਜੀ. ਐੱਲ.) ਖ਼ਿਲਾਫ਼ ਦਿਵਾਲੀਆਪਨ ਦੇ ਕਾਰਵਾਈ ਸ਼ੁਰੂ ਕਰਨ ਦੇ ਐੱਨ. ਸੀ. ਐੱਲ. ਟੀ. ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ.ਸੀ. ਐੱਲ. ਏ. ਟੀ.) ਵਿਚ ਇਕ ਅਪੀਲ ਦਾਇਰ ਕੀਤੀ ਗਈ ਹੈ। ਸੀ. ਡੀ. ਜੀ. ਐੱਲ. ਲੋਕਪ੍ਰਿਯ ਚੇਨ ‘ਕੈਫੇ ਕੌਫੀ ਡੇਅ’ ਦੀ ਮਾਲਕ ਹੈ ਅਤੇ ਉਸ ਦਾ ਸੰਚਾਲਨ ਕਰਦੀ ਹੈ।
ਸੀ. ਡੀ. ਜੀ. ਐੱਲ. ਦੇ ਮੁਅੱਤਲ ਡਾਇਰੈਕਟਰ ਮਾਲਵਿਕਾ ਹੇਗੜੇ ਨੇ ਕੌਫੀ ਡੇਅ ਗਲੋਬਲ ਖਿਲਾਫ ਕਾਰਪੋਰੇਟ ਦਿਵਾਲਾ ਸਲਿਊਸ਼ਨ ਪ੍ਰਕਿਰਿਆ (ਸੀ. ਆਈ. ਆਰ. ਪੀ.) ਸ਼ੁਰੂ ਕਰਨ ਦੇ ਨੈਸ਼ਨਲ ਕੰਪੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਹੁਕਮ ਖਿਲਾਫ ਐੱਨ. ਸੀ. ਐੱਲ. ਏ. ਟੀ. ਦੀ ਚੇਨਈ ਬੈਂਚ ਦੇ ਸਾਹਮਣੇ ਅਪੀਲ ਕੀਤੀ ਹੈ। ਐੱਨ. ਸੀ. ਐੱਲ. ਟੀ. ਦੇ ਹੁਕਮ ’ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਸ਼ੁੱਕਰਵਾਰ ਨੂੰ ਜਸਟਿਸ ਰਾਕੇਸ਼ ਕੁਮਾਰ ਜੈਨ ਅਤੇ ਸ਼੍ਰੀਸ਼ਾ ਮੇਰਲਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤੀ ਗਈ।
ਇਸ ਤੋਂ ਪਹਿਲਾਂ 20 ਜੁਲਾਈ ਨੂੰ ਐੱਨ. ਸੀ. ਐੱਲ. ਟੀ. ਦੀ ਬੈਂਗਲੁਰੂ ਬੈਂਚ ਨੇ ਕੰਪਨੀ ਦੇ ਵਿੱਤੀ ਕਰਜ਼ਦਾਤਾ ਇੰਡਸਇੰਡ ਬੈਂਕ ਦੀ ਪਟੀਸ਼ਨ ’ਤੇ ਇਕ ਹੁਕਮ ਪਾਸ ਕੀਤਾ ਸੀ। ਐੱਨ. ਸੀ. ਐੱਲ. ਟੀ. ਨੇ ਬੋਰਡ ਨੂੰ ਰੱਦ ਕਰਨ ਤੋਂ ਬਾਅਦ ਸ਼ੈਲੇਂਦਰ ਅਜਮੇਰਾ ਨੂੰ ਅੰਤਰਿਮ ਸਲਿਊਸ਼ਨ ਪੇਸ਼ੇਵਰ ਵੀ ਨਿਯੁਕਤ ਕੀਤਾ ਸੀ। ਇਸ ਹੁਕਮ ਨੂੰ ਸੀ. ਡੀ. ਜੀ. ਐੱਲ. ਦੇ ਸਸਪੈਂਡਡ ਬੋਰਡ ਆਫ ਡਾਇੈਕਟਰ ਅਤੇ ਸਵ. ਵੀ. ਜੀ. ਸਿਧਰਾਥ ਦੀ ਪਤਨੀ ਮਾਲਵਿਕਾ ਹੇਗੜੇ ਨੇ ਚੁਣੌਤੀ ਦਿੱਤੀ ਹੈ।

