ਸੁਖਪਾਲ ਖਹਿਰਾ ਦਾ ਪੁਰਾਣਾ ਕੇਸ ਖੋਲ੍ਹਣ ਨੂੰ ਲੈ ਕੇ ਬੋਲੇ ਰਾਜਾ ਵੜਿੰਗ
July 30, 2023
![](http://mehakewattan.com/wp-content/uploads/2023/07/2023_7image_23_50_554397148untitlessaafssssssssass-ll.jpg)
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਦਹਾਕਿਆਂ ਪੁਰਾਣੇ ਕੇਸ ਨੂੰ ਦੁਬਾਰਾ ਉਜਾਗਰ ਕਰਨਾ ਸ਼ਰੇਆਮ ਸਿਆਸੀ ਬਦਲਾਖੋਰੀ ਜਾਪਦੀ ਹੈ। ਪੰਜਾਬੀ ਹਮੇਸ਼ਾ ਧੀਆਂ-ਭੈਣਾਂ ਦੀ ਰਾਖੀ ਕਰਨ ਵਿਚ ਵਿਸ਼ਵਾਸ ਰੱਖਦੇ ਹਨ, ਚਾਹੇ ਉਹ ਧੀ ਫੇਰ ਦੁਸ਼ਮਣ ਦੀ ਹੀ ਕਿਉਂ ਨਾ ਹੋਵੇ।
ਸਰਕਾਰ ਨੇ ਸੁਖਪਾਲ ਖਹਿਰਾ ਦੀ 71 ਸਾਲਾ ਭੈਣ ਨੂੰ ਵੀ ਸਿਆਸੀ ਕਿੜ੍ਹ ਕੱਢਣ ਲਈ ਇਸ ਕੇਸ ’ਚ ਨਾਮਜ਼ਦ ਕੀਤਾ ਹੈ, ਜੋ ਬੇਹੱਦ ਨਿੰਦਣਯੋਗ ਹੈ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁਕੱਦਮੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਾ ਹਾਂ। ਜ਼ਿਕਰਯੋਗ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਤੇ ਉਨ੍ਹਾਂ ਦੀ ਭੈਣ ’ਤੇ 52 ਸਾਲ ਪਹਿਲਾਂ ਦੇ ਇਕ ਜ਼ਮੀਨੀ ਤਬਾਦਲੇ ਦੇ ਕੇਸ ’ਚ ਪਰਚਾ ਦਰਜ ਕੀਤਾ ਗਿਆ ਹੈ।