ਜਰਮਨੀ ‘ਚ ਹਮਲਾਵਰ ਨੇ 3 ਲੋਕਾਂ ਦਾ ਗੋਲੀ ਮਾਰ ਕੇ ਕੀਤਾ ਕਤਲ
July 30, 2023
![](http://mehakewattan.com/wp-content/uploads/2023/07/2023_7image_13_38_194593459firing-ll.jpg)
ਬਰਲਿਨ – ਜਰਮਨੀ ਵਿਚ ਬਾਵੇਰੀਆ ਵਿਚ ਔਗਸਬਰਗ ਨੇੜੇ ਦੋ ਅਪਾਰਟਮੈਂਟਾਂ ਵਿਚ ਇਕ ਸ਼ੱਕੀ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਬਿਲਡ ਅਖ਼ਬਾਰ ਨੇ ਸ਼ਨੀਵਾਰ ਨੂੰ ਲਾਅ ਇੰਫੋਰਸਮੈਂਟ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਬਿਲਡ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਸ਼ੁੱਕਰਵਾਰ ਸ਼ਾਮ ਨੂੰ ਲੈਂਗਵੀਡ ਵਿੱਚ ਇੱਕ ਧਾਰਮਿਕ ਭਾਈਚਾਰੇ ਵਿੱਚ ਹੋਈ।
ਸ਼ੱਕੀ ਹਮਲਾਵਰ ਨੇ ਅਪਾਰਟਮੈਂਟ ਵਿੱਚ 49 ਅਤੇ 72 ਸਾਲ ਦੀਆਂ 2 ਔਰਤਾਂ ਅਤੇ 52 ਸਾਲਾ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਇਕ ਹੋਰ ਅਪਾਰਟਮੈਂਟ ਵਿਚ ਇਕ ਔਰਤ ਅਤੇ ਇਕ ਹੋਰ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ। ਲਾਅ ਇੰਫੋਰਸਮੈਂਟ ਨੇ ਕਿਹਾ ਕਿ ਸ਼ੱਕੀ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਗੋਲੀ ਚਲਾਉਣ ਦੇ ਮਕਸਦ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।