6 ਏਅਰਬੈਗ ਲਾਜ਼ਮੀ ਹੋਣ ਨਾਲ ਇੰਡਸਟਰੀ ਨੂੰ ਲੱਗਣਗੇ ਖੰਭ, 3 ਗੁਣਾ ਵਧ ਜਾਏਗੀ ਮੰਗ

ਨਵੀਂ ਦਿੱਲੀ–ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਕਾਰ ਹਾਦਸੇ ’ਚ ਮੌਤ ਤੋਂ ਬਾਅਦ ਤੋਂ ਹੀ ਭਾਰਤ ’ਚ ਗੱਡੀਆਂ ’ਚ ਸੁਰੱਖਿਆ ਉਪਾਅ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਕੇਂਦਰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸਾਰੀਆਂ ਗੱਡੀਆਂ ’ਚ 6 ਏਅਰਬੈਗ ਲਾਜ਼ਮੀ ਕਰਨ ਲਈ ਕਾਨੂੰਨ ਬਣਾਉਣ ਤੱਕ ਦੀ ਗੱਲ ਕਹਿ ਚੁੱਕੇ ਹਨ। ਜੇ ਦੇਸ਼ ’ਚ 6 ਏਅਰਬੈਗ ਹਰ ਗੱਡੀ ’ਚ ਲਗਾਉਣੇ ਲਾਜ਼ਮੀ ਹੋ ਗਏ ਹਨ ਤਾਂ ਭਾਰਤੀ ਏਅਰਬੈਗ ਇੰਡਸਟਰੀ ਨੂੰ ਖੰਭ ਲੱਗ ਜਾਣਗੇ। ਇੰਡਸਟਰੀ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ 3 ਗੁਣਾ ਮੰਗ ਵਧ ਜਾਏਗੀ। ਫਿਲਹਾਲ ਕਾਰ ਮੇਕਰਸ ਨੂੰ ਇਕ ਵ੍ਹੀਕਲ ਲਈ ਏਅਰਬੈਗ ਕਿੱਟ ’ਤੇ 19,931 ਰੁਪਏ ਖਰਚ ਕਰਨੇ ਪੈ ਰਹੇ ਹਨ। 6 ਏਅਰਬੈਗ ਦਾ ਨਿਯਮ ਲਾਗੂ ਹੋਣ ’ਤੇ ਖਰਚਾ ਵਧਾ ਕੇ 31,890 ਰੁਪਏ ਹੋ ਜਾਏਗਾ।
ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਸ ਇੰਡਸਟਰੀ ’ਚ ਬੂਮ ਆਵੇਗਾ। ਮੌਜੂਦਾ ਸਮੇਂ ’ਚ ਕਰੀਬ 60 ਲੱਖ ਏਅਰਬੈਗਜ਼ ਦਾ ਨਿਰਮਾਣ ਹਰ ਸਾਲ ਹੁੰਦਾ ਹੈ। ਬਾਅਦ ’ਚ ਇਹ ਗਿਣਤੀ 25 ਕਰੋੜ ਤੱਕ ਪਹੁੰਚ ਜਾਏਗੀ। ਜੇ ਟਰਨਓਵਰ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਫਿਲਹਾਲ ਏਅਰਬੈਗ ਇੰਡਸਟਰੀ ਦਾ ਸਾਲਾਨਾ ਕਾਰੋਬਾਰ 39 ਅਰਬ ਰੁਪਏ ਦਾ ਹੈ। ਇਹ 12 ਤੋਂ 18 ਮਹੀਨਿਆਂ ’ਚ ਵਧ ਕੇ 99 ਅਰਬ ਰੁਪਏ ਹੋਣ ਦੀ ਸੰਭਾਵਨਾ ਹੈ।
ਸਮਰੱਥਾ ਵਧਾ ਰਹੀਆਂ ਹਨ ਕੰਪਨੀਆਂ
ਇਕ ਰਿਪੋਰਟ ਮੁਤਾਬਕ ਦੁਨੀਆ ਦੇ 3 ਸਭ ਤੋਂ ਵੱਡੇ ਏਅਰਬੈਗ ਉਤਪਾਦਕ ਆਟੋਲਿਵ, ਜੈੱਡ. ਐੱਫ. ਅਤੇ ਜਾਇਸਨ ਭਾਰਤ ’ਚ ਕਾਰੋਬਾਰ ਕਰਦੇ ਹਨ। ਇਨ੍ਹਾਂ ਤਿੰਨਾਂ ਹੀ ਕੰਪਨੀਆਂ ਨੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਆਪਣੀ ਨਿਰਮਾਣ ਸਮਰੱਥਾ ’ਚ ਵਾਧਾ ਕਰਨ ਲਈ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਜਾਇਸਨ ਆਨੰਦ ਅਭਿਸ਼ੇਕ ਸੇਫਟੀ ਸਿਸਟਮਸ ਦੇ ਐੱਮ. ਡੀ. ਮਹਿੰਦਰ ਰਾਜਾਵਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਜਾਵਤ ਦਾ ਕਹਿਣਾ ਹੈ ਕਿ ਜਾਇਸਨ ਭਾਰਤ ’ਚ ਵਿਸ਼ਵ ਪੱਧਰੀ ਉਤਪਾਦ ਮੁਹੱਈਆ ਕਰਵਾਉਂਦਾ ਹੈ। ਜਾਇਸਨ ਅਗਲੇ 3 ਸਾਲਾਂ ’ਚ ਆਪਣੀ ਨਿਰਮਾਣ ਸਮਰੱਥਾ ਨੂੰ ਵਧਾ ਕੇ 10 ਗੁਣਾ ਵਧਾਉਣ ’ਚ ਲੱਗੀ ਹੈ।
ਸਥਾਨਕ ਪੱਧਰ ’ਤੇ ਉਤਪਾਦਨ ਨਾਲ ਕੀਮਤ ਘੱਟ
ਜੈੱਡ. ਐੱਫ. ਦੇ ਭਾਰਤੀ ਮੁਖੀ ਹੋਲਗਰ ਕੇਲਿਨ ਦਾ ਕਹਿਣਾ ਹੈ ਕਿ ਸਕਿਓਰਿਟੀ ਰੈਗੂਲੇਸ਼ਨ ਸਹੀ ਦਿਸ਼ਾ ’ਚ ਉਠਾਇਆ ਗਿਆ ਕਦਮ ਹੈ, ਕੇਲਿਨ ਦਾ ਕਹਿਣਾ ਹੈ ਕਿ ਉਤਪਾਦਕਾਂ ਦਾ ਸਥਾਨਕ ਪੱਧਰ ’ਤੇ ਉਤਪਾਦਨ ਕਰਨ ਲਈ ਕੰਪਨੀ ਲਗਾਤਾਰ ਕੰਮ ਕਰ ਰਹੀ ਹੈ। ਲੋਕੇਲਾਈਜ਼ਡ ਪ੍ਰੋਡਕਟ ਕਾਰਨ ਹੀ ਕੰਪਨੀ ਸਸਤੇ ਰੇਟਾਂ ’ਤੇ ਆਪਣੇ ਉਤਪਾਦ ਆਫਰ ਕਰ ਰਹੀ ਹੈ। ਕੇਲਿਨ ਦਾ ਕਹਿਣਾ ਹੈ ਕਿ ਸਥਾਨਕ ਪੱਧਰ ’ਤੇ ਬਣੇ 6 ਏਅਰਬੈਗ ਕਾਰ ਨਿਰਮਾਤਾ ਕੰਪਨੀ ਨੂੰ 8000 ਤੋਂ 10,000 ਰੁਪਏ ’ਚ ਪੈਣਗੇ।

Add a Comment

Your email address will not be published. Required fields are marked *