ਮਾਲਵਾ ਸਪੋਰਟਸ ਐਂਡ ਕਲਚਰ ਕਲੱਬ NZ ਵੱਲੋਂ ‘ਫੁਲਕਾਰੀ 2023 ਲੈਡੀਜ਼ ਨਾਈਟ’

ਨਿਊਜ਼ੀਲੈਂਡ- ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਨਿਊਜ਼ੀਲੈਂਡ (ਆਈ.ਐੱਨ.ਸੀ) ਵੱਲੋਂ ਫੁਲਕਾਰੀ 2023 ਲੈਡੀਜ਼ ਨਾਈਟ ਪ੍ਰੋਗਰਾਮ ਕਰਵਾਇਆ ਜਾ  ਰਿਹਾ ਹੈ। ਇਹ ਫੰਕਸ਼ਨ ਲੇਡੀਜ਼ ਲਈ ਰੱਖਿਆ  ਗਿਆ ਹੈ। ਹਰੇਕ ਐਂਟਰੀ ਪਾਸ ਨਾਲ ਹੋਵੇਗੀ। ਮਹਿਕ-ਏ-ਵਤਨ ਦੇ ਮੁੱਖ ਸੰਪਾਦਕ ਹਰਦੇਵ ਬਰਾੜ ਜੀ ਨਾਲ ਗੱਲਬਾਤ ਕਰਦਿਆਂ ਦੀਪਾ ਬਰਾੜ ਅਤੇ ਕਾਲਾ ਬਰਾੜ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਬੱਚਿਆਂ ਦੀ ਪ੍ਰਫੋਮਸ਼ ਰੱਖੀ ਜਾਵੇਗੀ। ਉਸਤੋਂ ਬਾਅਦ ਲੇਡੀਜ਼ ਆਪਣਾ ਮੰਨੋਰੰਜਨ ਕਰਨਗੀਆਂ ਅਤੇ ਉਹਨਾਂ ਲਈ ਪ੍ਰਬੰਧਕਾਂ ਵੱਲੋਂ ਸਾਊਡ ਸਿਸਟਮ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਸ ਲੇਡੀਜ਼ ਨਾਈਟ ਵਿੱਚ ਹਰਦੇਵ ਬਰਾੜ,ਗਰੇਵਾਲ ਬ੍ਰਦਰਜ਼,ਬੁਲਾਰੇ ਜਗਦੀਪ ਵੜੈਚ,ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ, ਉਪ ਪ੍ਰਧਾਨ ਗੁਰਪ੍ਰੀਤ ਬਰਾੜ, ਜਨਰਲ ਸਕੱਤਰ ਸ.ਦੀਪਾ ਬਰਾੜ ,ਮੀਤ ਸਕੱਤਰ ਗਗਨ ਧਾਲੀਵਾਲ,ਖਜਾਨਾ ਪਰਮਿੰਦਰ ਭੁੱਲਰ,ਉਪ ਖਜ਼ਾਨਚੀ ਕਮਲਜੀਤ ਸਿੰਘ,ਖੇਡ ਸਕੱਤਰ ਹਰਬੰਸ ਸੰਘਾ, ਦਵਿੰਦਰ ਗਿੱਲ,ਸੱਭਿਆਚਾਰਕ ਸਕੱਤਰ ਸ.ਬਲਰਾਜ ਸਿੰਘ ਕਮਲ ਤੱਖਰ,ਆਡੀਟਰ,ਗੁਰਿੰਦਰ ਧਾਲੀਵਾਲ ਮੈਂਬਰ ਸ਼ਾਮਿਲ ਹੋਣਗੇ। ਲਗਭਗ ਸਾਰਿਆਂ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ।
ਇਹ ਫੰਕਸ਼ਨ 5 ਅਗਸਤ 2023 ਨੂੰ ਡਿਓ ਡਰੋਪ ਈਵੈਂਟ ਸੈਂਟਰ ਆਕਲੈਂਡ ਵਿਖੇ ਸ਼ਾਮ ਨੂੰ 6:00 ਵਜੇ ਸ਼ੁਰੂ ਹੋਵੇਗਾ। ਇਸ ਵਿੱਚ ਲਾਈਵ ਡੀ.ਜੇ ਦੇ ਨਾਲ- ਨਾਲ ਗਿੱਧਾ, ਭੰਗੜਾ ਦੇਖਣ ਨੂੰ ਮਿਲੇਗਾ। ਖਾਣ-ਪੀਣ ਲਈ ਵੀ ਸਟੋਲ ਦਾ ਪ੍ਰਬੰਧ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *