ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਟੁੱਟੇ ਚੌਲਾਂ ਦੇ ਨਿਰਯਾਤ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਅੱਜ ਵੱਡਾ ਫ਼ੈਸਲਾ ਲੈਂਦੇ ਹੋਏ ਬ੍ਰੋਕਨ ਰਾਈਸ ਭਾਵ ਟੁੱਟੇ ਚੌਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਡਾਇਰੈਕਟਰ ਜਨਰਲ ਆਫ ਫਾਰੇਟ ਟ੍ਰੇਡ ਸੰਤੋਸ਼ ਕੁਮਾਰ ਸਾਰੰਗੀ ਵਲੋਂ ਨੋਟੀਫਿਕੇਸ਼ਨ ‘ਚ ਦਿੱਤੀ ਗਈ ਹੈ। ਨੋਟੀਫਿਕੇਸ਼ਨਸ ‘ਚ ਦੱਸਿਆ ਗਿਆ ਹੈ ਕਿ ਅੱਜ ਭਾਵ 7 ਸਤੰਬਰ 2022 ਤੋਂ ਦੇਸ਼ ‘ਚ ਟੁੱਟੇ ਚੌਲਾਂ ਦੇ ਨਿਰਯਾਤ ‘ਤੇ ਪਾਬੰਦੀ ਲਾਗੂ ਹੋ ਗਈ ਹੈ। 
ਇਸ ਦੇ ਨਾਲ ਵੱਖ-ਵੱਖ ਗ੍ਰੇਡ ਦੇ ਨਿਰਯਾਤ ‘ਤੇ 20 ਫੀਸਦੀ ਡਿਊਟੀ ਲਗਾਈ ਗਈ ਹੈ। ਦੱਸ ਦੇਈਏ ਕਿ ਚੀਨ ਤੋਂ ਬਾਅਦ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਚੌਲਾਂ ਦੇ ਸੰਸਾਰਕ ਵਪਾਰ ‘ਚ ਭਾਰਤ ਦਾ ਹਿੱਸਾ 40 ਫੀਸਦੀ ਹੈ ਤਾਂ ਉਧਰ ਭਾਰਤ ਨੇ ਇਸ ਸਾਲ ਮਈ ‘ਚ ਕਣਕ ਦੇ ਸ਼ਿਪਮੈਂਟ ‘ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਸੀ ਕਿ ਦੇਸ਼ ਖਾਧ ਸੁਰੱਖਿਆ ਖਤਰੇ ‘ਚ ਹੈ, ਕਿਉਂਕਿ ਕਈ ਸੂਬਿਆਂ ‘ਚ ਰਿਕਾਰਡ ਤੋੜ ਗਰਮੀ ਦੇ ਕਾਰਨ ਕਣਕ ਦੀ ਪੈਦਾਵਾਰ ਘੱਟ ਹੋਈ ਸੀ। 
ਖੇਤੀਬਾੜੀ ਮੰਤਰਾਲੇ ਮੁਤਾਬਕ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਉਤਪਾਦਤ ਦੱਖਣੀ ਏਸ਼ੀਆਈ ਦੇਸ਼ ਭਾਰਤ ‘ਚ ਚੌਲਾਂ ਦਾ ਕੁੱਲ ਰਕਬਾ ਇਸ ਸੀਜ਼ਨ ‘ਚ ਹੁਣ ਤੱਕ 12 ਫੀਸਦੀ ਡਿੱਗ ਗਿਆ ਹੈ। ਖੇਤੀਬਾੜੀ ਮੰਤਰਾਲੇ ਨੇ ਕਿਹਾ ਸੀ ਕਿ ਝੋਨੇ ਦਾ ਰਕਬਾ 12 ਅਗਸਤ ਤੱਕ ਡਿੱਗ ਕੇ 30.98 ਮਿਲੀਅਨ ਹੈਕਟੇਅਰ (76.55 ਮਿਲੀਅਨ ਏਕੜ) ਰਹਿ ਗਿਆ ਹੈ ਜੋ ਇਕ ਸਾਲ ਪਹਿਲਾਂ 35.36 ਮਿਲੀਅਨ ਹੈਕਟੇਅਰ ਸੀ।

Add a Comment

Your email address will not be published. Required fields are marked *